Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Punjab

Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲੇ ਪੰਜਾਬ ਪੁਲਿਸ ਦੇ 7 ਅਫਸਰਾਂ ਖਿਲਾਫ ਵੱਡਾ ਐਕਸ਼ਨ, ਕੀਤਾ ਸਸਪੈਂਡ

October 27, 2024 04:51 PM

Lawrence Bishnoi Interview: ਪੰਜਾਬ ਦੇ ਇੱਕ ਥਾਣੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿੱਚ ਸੱਤ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਰਿਪੋਰਟ ’ਤੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਇਨ੍ਹਾਂ ਸੱਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਦੋ ਡੀਐਸਪੀ, ਤਿੰਨ ਸਬ ਇੰਸਪੈਕਟਰ, ਇੱਕ ਏਐਸਆਈ ਅਤੇ ਹੈੱਡ ਕਾਂਸਟੇਬਲ ਸ਼ਾਮਲ ਹਨ। ਇਨ੍ਹਾਂ ਸੱਤ ਮੁਲਜ਼ਮਾਂ ਨੂੰ ਅਗਲੇ ਹੁਕਮਾਂ ਤੱਕ ਹੈੱਡਕੁਆਰਟਰ ਛੱਡਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ।

ਆਈਪੀਐਸ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਬਣਾਈ ਗਈ ਐਸਆਈਟੀ ਵੱਲੋਂ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ ’ਤੇ ਇਨ੍ਹਾਂ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਸਮੇਤ ਕਾਰਵਾਈ ਲਈ ਗ੍ਰਹਿ ਵਿਭਾਗ ਨੂੰ ਪੱਤਰ ਲਿਖਿਆ ਗਿਆ ਸੀ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਸਮੇਂ ਮੁਹਾਲੀ ਦੇ ਇਨਵੈਸਟੀਗੇਸ਼ਨ ਵਿੰਗ ਦੇ ਡੀਐਸਪੀ ਵਜੋਂ ਕੰਮ ਕਰ ਰਹੇ ਗੁਰਸ਼ੇਰ ਸਿੰਘ ਅਤੇ ਡੀਐਸਪੀ ਸਮਰ ਵਨੀਤ ਨੇ ਸੀਆਈਏ ਥਾਣਾ ਖਰੜ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਇੰਟਰਵਿਊ ਲਈ ਸੀ। ਗੈਂਗਸਟਰ ਲਾਰੈਂਸ ਦੇ ਦੋ ਇੰਟਰਵਿਊ ਵਾਇਰਲ ਹੋਏ ਸਨ। ਐਸਆਈਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਪਹਿਲਾ ਇੰਟਰਵਿਊ 3 ਅਤੇ 4 ਸਤੰਬਰ 2023 ਨੂੰ ਹੋਇਆ ਸੀ। ਲਾਰੈਂਸ ਨੂੰ ਉਸ ਸਮੇਂ ਪੰਜਾਬ ਦੇ ਸੀਆਈਏ ਥਾਣੇ ਖਰੜ ਵਿੱਚ ਰੱਖਿਆ ਗਿਆ ਸੀ। ਦੂਸਰੀ ਇੰਟਰਵਿਊ ਰਾਜਸਥਾਨ ਦੇ ਜੈਪੁਰ ਸਥਿਤ ਕੇਂਦਰੀ ਜੇਲ੍ਹ ਵਿੱਚ ਹੋਈ।

ਚੰਡੀਗੜ੍ਹ ਦੇ ਮਸ਼ਹੂਰ ਮਾਲਜ਼ 'ਚ ਵੀ ਕੀਤੀ ਗਈ ਖਰੀਦਦਾਰੀ
ਸੀਆਈਏ ਖਰੜ ਥਾਣੇ ਵਿੱਚ ਨਾ ਸਿਰਫ਼ ਗੈਂਗਸਟਰ ਲਾਰੈਂਸ ਦੀ ਇੰਟਰਵਿਊ ਲਈ ਗਈ, ਸਗੋਂ ਇਸ ਦੌਰਾਨ ਲਾਰੈਂਸ ਨੂੰ ਚੰਡੀਗੜ੍ਹ ਦੇ ਇੱਕ ਮਸ਼ਹੂਰ ਸ਼ਾਪਿੰਗ ਮਾਲ ਵਿੱਚ ਖਰੀਦਦਾਰੀ ਕਰਨ ਲਈ ਵੀ ਜਾਣ ਲਈ ਕਿਹਾ ਗਿਆ, ਜੋ ਕਿ ਰਾਤ ਕਰੀਬ 2 ਵਜੇ ਖੁੱਲ੍ਹਿਆ। ਇਸ ਦੌਰਾਨ ਲਾਰੈਂਸ ਨੇ ਨਾ ਸਿਰਫ਼ ਵੀਡੀਓ ਕਾਨਫਰੰਸਿੰਗ ਰਾਹੀਂ ਇੰਟਰਵਿਊ ਕੀਤੀ, ਸਗੋਂ ਸੀਆਈਏ ਖਰੜ ਵਿੱਚ ਉਸ ਸਮੇਂ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਫ਼ੋਨਾਂ ਦੀ ਵਰਤੋਂ ਕਰਕੇ ਆਪਣੇ ਗੈਂਗ ਦੇ ਕਈ ਮਸ਼ਹੂਰ ਗੈਂਗਸਟਰਾਂ ਅਤੇ ਸ਼ੂਟਰਾਂ ਨਾਲ ਵੀ ਵਟਸਐਪ ਅਤੇ ਵੀਡੀਓ ਕਾਲਿੰਗ ਰਾਹੀਂ ਗੱਲਬਾਤ ਕੀਤੀ। ਦੋ ਡੀਐਸਪੀ ਤੋਂ ਇਲਾਵਾ ਤਿੰਨ ਸਬ-ਇੰਸਪੈਕਟਰਾਂ, ਇੱਕ ਏਐਸਆਈ ਅਤੇ ਹੈੱਡ ਕਾਂਸਟੇਬਲ ਦੀਆਂ ਭੂਮਿਕਾਵਾਂ ਸਾਹਮਣੇ ਆਈਆਂ ਹਨ।

ਇਨ੍ਹਾਂ 7 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਗਿਆ ਮੁਅੱਤਲ

ਡੀ.ਐੱਸ.ਪੀ. ਗੁਰਸ਼ੇਰ ਸਿੰਘ, 9ਵੀਂ ਪੀ.ਏ.ਪੀ. ਅੰਮ੍ਰਿਤਸਰ (ਉਸ ਸਮੇਂ ਡੀ.ਐੱਸ.ਪੀ., ਇਨਵੈਸਟੀਗੇਸ਼ਨ, ਮੋਹਾਲੀ)

ਡੀਐਸਪੀ ਸਮਰ ਵਨੀਤ, ਈਓਡਬਲਯੂ, ਐਸਏਐਸ ਨਗਰ

ਸਬ ਇੰਸਪੈਕਟਰ ਰੀਨਾ, ਸੀ.ਆਈ.ਏ ਖਰੜ, ਐਸ.ਏ.ਐਸ.ਨਗਰ

ਸਬ ਇੰਸਪੈਕਟਰ ਜਗਤਪਾਲ ਜਾਂਗੂ, ਏ.ਜੀ.ਟੀ.ਐਫ.ਪੰਜਾਬ

ਸਬ ਇੰਸਪੈਕਟਰ ਸ਼ਗਨਜੀਤ ਸਿੰਘ, ਏ.ਜੀ.ਟੀ.ਐਫ ਪੰਜਾਬ

ASI ਮੁਖਤਿਆਰ ਸਿੰਘ (ਡਿਊਟੀ ਅਫਸਰ)

ਹੈੱਡ ਕਾਂਸਟੇਬਲ ਓਮ ਪ੍ਰਕਾਸ਼ (ਨਾਈਟ MHC CIA ਖਰੜ)

ਲਾਰੈਂਸ ਨੇ ਮੂਸੇਵਾਲਾ ਕਤਲੇਆਮ ਅਤੇ ਮਿੱਡੂਖੇੜਾ ਦੇ ਕਤਲ 'ਤੇ ਕੀਤੀ ਸੀ ਗੱਲ
ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ, 2023 ਨੂੰ ਪ੍ਰਸਾਰਿਤ ਹੋਇਆ ਸੀ। ਇਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਲਾਰੈਂਸ ਨੇ ਕਿਹਾ ਕਿ ਮੂਸੇਵਾਲਾ ਗਾਉਣ ਦੀ ਬਜਾਏ ਗੈਂਗ ਵਾਰ ਵਿੱਚ ਦਾਖਲ ਹੋ ਰਿਹਾ ਸੀ। ਮੂਸੇਵਾਲਾ ਦਾ ਆਪਣੇ ਕਾਲਜ ਦੋਸਤ, ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਵੀ ਹੱਥ ਸੀ, ਇਸ ਲਈ ਲਾਰੈਂਸ ਨੇ ਉਸ ਦਾ ਕਤਲ ਕਰਵਾਇਆ। ਐਸਆਈਟੀ ਦੀ ਰਿਪੋਰਟ ਮੁਤਾਬਕ ਇਹ ਉਹੀ ਇੰਟਰਵਿਊ ਹੈ, ਜੋ ਉਸ ਨੇ ਸੀਆਈਏ ਦੀ ਹਿਰਾਸਤ ਵਿੱਚ ਦਿੱਤੀ ਸੀ। ਦੂਸਰਾ ਇੰਟਰਵਿਊ ਰਾਜਸਥਾਨ ਦੇ ਜੈਪੁਰ ਸਥਿਤ ਸੈਂਟਰਲ ਜੇਲ ਵਿੱਚ ਹੋਇਆ ਸੀ। ਉਸ ਨੇ ਆਪਣੀ ਬੈਰਕ ਵੀ ਦਿਖਾ ਕੇ ਦੱਸਿਆ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ, ਪਰ ਉਸ ਦਾ ਮੋਬਾਈਲ ਫੋਨ ਵੀ ਉਸ ਨਾਲ ਆਉਂਦਾ ਹੈ ਅਤੇ ਸਿਗਨਲ ਵੀ। ਲਾਰੈਂਸ ਨੇ ਆਪਣੇ ਇੰਟਰਵਿਊ 'ਚ ਕਿਹਾ ਕਿ ਜੇਲ ਦੇ ਗਾਰਡ ਰਾਤ ਨੂੰ ਘੱਟ ਹੀ ਆਉਂਦੇ-ਜਾਂਦੇ ਹਨ, ਇਸੇ ਲਈ ਉਹ ਰਾਤ ਨੂੰ ਕਾਲ ਕਰਦਾ ਹੈ।

Have something to say? Post your comment

More from Punjab

2.5 ਲੱਖ ਪੈਨਸ਼ਨਰ ਪੈਨਸ਼ਨ ਤੋਂ ਵਾਂਝੇ  ਨਵੇਂ ਪੋਰਟਲ ਦੀ ਤਕਨੀਕੀ ਖ਼ਰਾਬੀ ਕਾਰਨ ਪੰਜਾਬ ਦੇ ਬਜ਼ੁਰਗ ਪਰੇਸ਼ਾਨ

2.5 ਲੱਖ ਪੈਨਸ਼ਨਰ ਪੈਨਸ਼ਨ ਤੋਂ ਵਾਂਝੇ ਨਵੇਂ ਪੋਰਟਲ ਦੀ ਤਕਨੀਕੀ ਖ਼ਰਾਬੀ ਕਾਰਨ ਪੰਜਾਬ ਦੇ ਬਜ਼ੁਰਗ ਪਰੇਸ਼ਾਨ

ਲੋਹਗੜ੍ਹ ਸਮਾਰਕ ਨੂੰ ਮਿਲੇਗੀ ਨਵੀਂ ਪਹਿਚਾਣ, ਵਿਰਾਸਤ ਨਾਲ ਜੋੜੇਗਾ ਨਵਾਂ ਵਿਕਾਸ

ਲੋਹਗੜ੍ਹ ਸਮਾਰਕ ਨੂੰ ਮਿਲੇਗੀ ਨਵੀਂ ਪਹਿਚਾਣ, ਵਿਰਾਸਤ ਨਾਲ ਜੋੜੇਗਾ ਨਵਾਂ ਵਿਕਾਸ

ਮਾਤ੍ਰ-ਸਮ੍ਰਿਤੀ ਤੋਂ ਪ੍ਰਕਾਸ਼-ਕਾਵਿ ਤੱਕ: ਭਾਈ ਬਲਦੀਪ ਸਿੰਘ ਨੇ ਕਾਵਿ-ਸੰਧਿਆ ਵਿੱਚ ਮੋਹ ਲਏ ਸਰੋਤੇ

ਮਾਤ੍ਰ-ਸਮ੍ਰਿਤੀ ਤੋਂ ਪ੍ਰਕਾਸ਼-ਕਾਵਿ ਤੱਕ: ਭਾਈ ਬਲਦੀਪ ਸਿੰਘ ਨੇ ਕਾਵਿ-ਸੰਧਿਆ ਵਿੱਚ ਮੋਹ ਲਏ ਸਰੋਤੇ

ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ

ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ

ਪੁੰਨ ਦਾ ਕਾਰਜ: ਗੁੱਡਵਿਲ ਸੁਸਾਇਟੀ ਨੇ ਜੋੜੇ ਹੱਥ, ਨਮ ਅੱਖਾਂ ਨਾਲ ਵਿਦਾ ਹੋਈ 'ਧੀ'—ਸਮਾਜਿਕ ਸਾਂਝ ਦੀ ਨਵੀਂ ਇਬਾਰਤ

ਪੁੰਨ ਦਾ ਕਾਰਜ: ਗੁੱਡਵਿਲ ਸੁਸਾਇਟੀ ਨੇ ਜੋੜੇ ਹੱਥ, ਨਮ ਅੱਖਾਂ ਨਾਲ ਵਿਦਾ ਹੋਈ 'ਧੀ'—ਸਮਾਜਿਕ ਸਾਂਝ ਦੀ ਨਵੀਂ ਇਬਾਰਤ

ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ

ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ

'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ

'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ

‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ

‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ

ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

ਅਮਿਤ ਸ਼ਾਹ ED/CBI ਰਾਹੀਂ 'ਆਪ' ਸੰਸਦ ਮੈਂਬਰ ਤੋੜਨ ਦੀ ਸਾਜ਼ਿਸ਼ 'ਚ : ਮੀਤ ਹੇਅਰ

ਅਮਿਤ ਸ਼ਾਹ ED/CBI ਰਾਹੀਂ 'ਆਪ' ਸੰਸਦ ਮੈਂਬਰ ਤੋੜਨ ਦੀ ਸਾਜ਼ਿਸ਼ 'ਚ : ਮੀਤ ਹੇਅਰ