Friday, February 06, 2026
BREAKING
Morning Breaking :ਜਲੰਧਰ ਵਿੱਚ ਦਿਨ-ਦਿਹਾੜੇ ‘ਆਪ’ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, ਗੁਰਦੁਆਰਾ ਸਾਹਿਬ ਦੇ ਬਾਹਰ 15–16 ਰਾਊਂਡ ਫਾਇਰ ਹਾਈ ਕੋਰਟ ਨੇ ਡੀਜੀਪੀ ਤੋਂ ਪੁੱਛਿਆ: ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਦੀ ਜਾਂਚ ਦਾ ਸਾਹਮਣਾ ਕਰ ਰਹੇ ਐਸਐਸਪੀ ਨੂੰ ਮੋਹਾਲੀ ਕਿਉਂ? ਧੀ ਨੂੰ ਜਰਮਨੀ 'ਚ ਪੰਜੀਰੀ ਲੈਕੇ ਗਈ ਮੋਹਾਲੀ ਦੀ ਔਰਤ, ਸਾਰਾ ਟੱਬਰ ਵੈਂਟੀਲੇਟਰ 'ਤੇ ਪੁੱਜਾ - ਜਰਮਨ ਪੁਲਿਸ ਦਾ ਖੁਲਾਸਾ -ਜ਼ਹਿਰੀਲਾ ਮਾਦਾ ਮਿਲਿਆ ਪੱਛਮੀ ਨੇਪਾਲ ਵਿੱਚ ਬੱਸ ਹਾਦਸਾ,8 ਲੋਕਾਂ ਦੀ ਮੌਤ 45 ਜ਼ਖਮੀ- ਵਿਆਹ ਦੇ ਪ੍ਰੋਗਰਾਮ 'ਚੋਂ ਵਾਪਸ ਆ ਰਹੇ ਸੀ ਲੋਕ- ਬੱਸ 200 ਮੀਟਰ ਖੱਡ ਵਿੱਚ ਡਿੱਗੀ ਆਈ.ਈ.ਏ.ਟੀ ਅਧਿਆਪਕਾਂ ਨੇ ਘੇਰਿਆ ਸਿਖਿਆ ਵਿਭਾਗ ਦਾ  ਦਫ਼ਤਰ- ਐਂਟਰੀ ਗੇਟ ਬੰਦ ਕਰਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਪੀ.ਜੀ.ਆਈ ਨੇ ਤੰਬਾਕੂ ਜਾਂਚ ਲੈਬਾਂ ਵਾਸਤੇ ਦੁਨੀਆਂ ਦਾ ਪਹਿਲਾ ਜੀ. ਐਲ. ਪੀ ਕੋਰਸ ਸ਼ੁਰੂ ਕੀਤਾ T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ 🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ

Haryana

Haryana News: ਹਰਿਆਣਾ ਦੀ ਸਰਕਾਰ ਨੇ ਕਾਂਗਰਸ ਰਘੁਬੀਰ ਕਾਦਿਆਨ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, 25 ਅਕਤੂਬਰ ਨੂੰ ਚੁੱਕਣਗੇ ਸਹੁੰ

October 21, 2024 02:03 PM

Haryana New Cabinet: ਹਰਿਆਣਾ 'ਚ ਨਵੀਂ ਸਰਕਾਰ ਦੇ ਵਿਧਾਨ ਸਭਾ ਸੈਸ਼ਨ ਦੀ ਤਰੀਕ ਤੈਅ ਹੋ ਗਈ ਹੈ। ਸੈਸ਼ਨ 25 ਅਕਤੂਬਰ ਨੂੰ ਸ਼ੁਰੂ ਹੋਵੇਗਾ। ਸਦਨ ਦੀ ਕਾਰਵਾਈ 2 ਦਿਨ ਤੱਕ ਚੱਲੇਗੀ। ਵਿਧਾਨ ਸਭਾ ਦੇ ਸਭ ਤੋਂ ਸੀਨੀਅਰ ਵਿਧਾਇਕ ਰਘੁਬੀਰ ਸਿੰਘ ਕਾਦਿਆਨ ਨੂੰ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਾਦਿਆਨ ਸਪੀਕਰ ਰਹਿ ਚੁੱਕੇ ਹਨ। ਰਾਜਪਾਲ ਬੰਡਾਰੂ ਦੱਤਾਤ੍ਰੇਅ 25 ਅਕਤੂਬਰ ਨੂੰ ਸਵੇਰੇ 10 ਵਜੇ ਕਾਦਿਆਨ ਨੂੰ ਪ੍ਰੋਟੇਮ ਸਪੀਕਰ ਵਜੋਂ ਅਹੁਦੇ ਦੀ ਸਹੁੰ ਚੁਕਾਉਣਗੇ। ਇਸ ਤੋਂ ਬਾਅਦ ਪ੍ਰੋਟੇਮ ਸਪੀਕਰ ਸਾਰੇ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ।

ਇਸ ਦੌਰਾਨ ਵਿਧਾਨ ਸਭਾ ਵਿੱਚ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਵੀ ਕੀਤੀ ਜਾਵੇਗੀ। ਚਰਚਾ ਹੈ ਕਿ ਵਿਧਾਇਕ ਹਰਵਿੰਦਰ ਕਲਿਆਣ ਜਾਂ ਵਿਧਾਇਕ ਮੂਲਚੰਦ ਸ਼ਰਮਾ ਨੂੰ ਸਪੀਕਰ ਬਣਾਇਆ ਜਾ ਸਕਦਾ ਹੈ। ਜਦੋਂਕਿ ਵਿਧਾਇਕ ਕ੍ਰਿਸ਼ਨ ਮਿੱਢਾ ਜਾਂ ਰਾਮਕੁਮਾਰ ਗੌਤਮ ਨੂੰ ਡਿਪਟੀ ਸਪੀਕਰ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

ਲਗਾਤਾਰ ਪੰਜ ਵਾਰ ਜਿੱਤ ਚੁੱਕੇ ਚੋਣ
ਦੱਸ ਦੇਈਏ ਕਿ ਝੱਜਰ ਜ਼ਿਲ੍ਹੇ ਦੀ ਬੇਰੀ ਵਿਧਾਨ ਸਭਾ ਸੀਟ ਤੋਂ 80 ਸਾਲਾ ਰਘੁਬੀਰ ਸਿੰਘ ਕਾਦਿਆਨ ਨੇ ਭਾਜਪਾ ਉਮੀਦਵਾਰ ਪਵਨ ਸੈਣੀ ਨੂੰ ਹਰਾਇਆ ਸੀ। ਕਾਦਿਆਨ ਨੂੰ 57,665 ਅਤੇ ਸੈਣੀ ਨੂੰ 33,070 ਵੋਟਾਂ ਮਿਲੀਆਂ। ਕਾਦਿਆਨ ਨੇ 1987 ਵਿੱਚ ਲੋਕ ਦਲ ਪਾਰਟੀ ਤੋਂ ਆਪਣੀ ਪਹਿਲੀ ਚੋਣ ਲੜੀ ਅਤੇ ਜਿੱਤੀ। ਇਸ ਤੋਂ ਬਾਅਦ 1991 ਵਿੱਚ ਉਨ੍ਹਾਂ ਨੇ ਜਨਤਾ ਦਲ ਤੋਂ ਚੋਣ ਲੜੀ, ਪਰ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ 1996 ਵਿਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ, ਇਸ ਵਾਰ ਵੀ ਉਹ ਹਾਰ ਗਏ। 2000 ਤੋਂ ਲਗਾਤਾਰ ਪੰਜ ਵਾਰ ਕਾਂਗਰਸ ਤੋਂ ਚੋਣ ਲੜੇ ਅਤੇ ਹਰ ਵਾਰ ਜਿੱਤੇ।

ਸੀਐਮ ਸੈਣੀ ਨੇ ਕੀਤੇ ਕਈ ਐਲਾਨ
ਨਾਇਬ ਸਿੰਘ ਸੈਣੀ ਨੇ ਦੂਜੀ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੀ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਗੁਰਦਿਆਂ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਮੁਫ਼ਤ ਡਾਇਲਸਿਸ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਸੀ, ਜੋ ਭਵਿੱਖ ਵਿੱਚ ਮੈਡੀਕਲ ਕਾਲਜਾਂ ਵਿੱਚ ਵੀ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਐਸਸੀ ਰਿਜ਼ਰਵੇਸ਼ਨ ਵਿੱਚ ਵਰਗੀਕਰਨ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਵੇਲੇ ਅਨੁਸੂਚਿਤ ਜਾਤੀਆਂ ਲਈ 15 ਪ੍ਰਤੀਸ਼ਤ ਅਤੇ ਐਸਟੀ ਲਈ 7.5 ਪ੍ਰਤੀਸ਼ਤ ਰਾਖਵਾਂਕਰਨ ਹੈ। ਇਸ 22.5 ਫੀਸਦੀ ਰਾਖਵੇਂਕਰਨ ਵਿੱਚ ਹੀ ਰਾਜ ਐਸਸੀ ਅਤੇ ਐਸਟੀ ਦੇ ਉਨ੍ਹਾਂ ਕਮਜ਼ੋਰ ਵਰਗਾਂ ਲਈ ਕੋਟਾ ਤੈਅ ਕਰ ਸਕੇਗਾ, ਜਿਨ੍ਹਾਂ ਦੀ ਨੁਮਾਇੰਦਗੀ ਘੱਟ ਹੈ।

Have something to say? Post your comment

More from Haryana

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਦਗੀ ਨਾਲ ਮਨਾਇਆ 56ਵਾਂ ਜਨਮਦਿਨ; ਗਊ ਸੇਵਾ ਲਈ ਜਾਰੀ ਕੀਤੀ 1.22 ਕਰੋੜ ਦੀ ਗ੍ਰਾਂਟ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਦਗੀ ਨਾਲ ਮਨਾਇਆ 56ਵਾਂ ਜਨਮਦਿਨ; ਗਊ ਸੇਵਾ ਲਈ ਜਾਰੀ ਕੀਤੀ 1.22 ਕਰੋੜ ਦੀ ਗ੍ਰਾਂਟ

ਸਿਰਸਾ ਦੇ ਦਿਹਾੜੀਦਾਰ ਡਰਾਈਵਰ ਦੀ ਕਿਸਮਤ ਬਦਲੀ, ਪੰਜਾਬ ਸਟੇਟ ਡੀਅਰ ਲਾਟਰੀ ਵਿੱਚ ₹10 ਕਰੋੜ ਦਾ ਜੈਕਪਾਟ ਜਿੱਤਿਆ

ਸਿਰਸਾ ਦੇ ਦਿਹਾੜੀਦਾਰ ਡਰਾਈਵਰ ਦੀ ਕਿਸਮਤ ਬਦਲੀ, ਪੰਜਾਬ ਸਟੇਟ ਡੀਅਰ ਲਾਟਰੀ ਵਿੱਚ ₹10 ਕਰੋੜ ਦਾ ਜੈਕਪਾਟ ਜਿੱਤਿਆ

ਅਲ-ਫਲਾਹ ਯੂਨੀਵਰਸਿਟੀ ਦੀ ਜਾਇਦਾਦ ਜ਼ਬਤ, ਈਡੀ ਦੀ ਵੱਡੀ ਕਾਰਵਾਈ

ਅਲ-ਫਲਾਹ ਯੂਨੀਵਰਸਿਟੀ ਦੀ ਜਾਇਦਾਦ ਜ਼ਬਤ, ਈਡੀ ਦੀ ਵੱਡੀ ਕਾਰਵਾਈ

ਹਾਈ ਕੋਰਟ ਦੇ ਹੁਕਮਾਂ ਮਗਰੋਂ ਸਿਰਸਾ ਪ੍ਰਸ਼ਾਸਨ ਨੇ ਡੇਰਾ ਸੱਚਾ ਸੌਦਾ. ਦੀਆਂ 10 ਸੰਸਥਾਵਾਂ ਵਾਪਸ ਸੌਂਪੀਆਂ

ਹਾਈ ਕੋਰਟ ਦੇ ਹੁਕਮਾਂ ਮਗਰੋਂ ਸਿਰਸਾ ਪ੍ਰਸ਼ਾਸਨ ਨੇ ਡੇਰਾ ਸੱਚਾ ਸੌਦਾ. ਦੀਆਂ 10 ਸੰਸਥਾਵਾਂ ਵਾਪਸ ਸੌਂਪੀਆਂ

ਸੰਤ ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ ਕਾਰ ਨੂੰ ਮੁਰਥਲ 'ਚ ਮਾਰੀ ਟੱਕਰ, ਡਰਾਈਵਰ ਫਰਾਰ

ਸੰਤ ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ ਕਾਰ ਨੂੰ ਮੁਰਥਲ 'ਚ ਮਾਰੀ ਟੱਕਰ, ਡਰਾਈਵਰ ਫਰਾਰ

ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਿਲੀ 40 ਦਿਨਾਂ ਦੀ ਪੈਰੋਲ

ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਿਲੀ 40 ਦਿਨਾਂ ਦੀ ਪੈਰੋਲ

Why Haryana Is Tightening Land Registration and Property Verification Processes

Why Haryana Is Tightening Land Registration and Property Verification Processes

Haryana News: ਵਿਧਾਨ ਸਭਾ ਚੋਣਾਂ ਵਿੱਚ ਵੱਡੀ ਗੜਬੜ ਦਾ ਦੋਸ਼, ਕਾਂਗਰਸ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ

Haryana News: ਵਿਧਾਨ ਸਭਾ ਚੋਣਾਂ ਵਿੱਚ ਵੱਡੀ ਗੜਬੜ ਦਾ ਦੋਸ਼, ਕਾਂਗਰਸ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ

Haryana Elections 2024: ਹਰਿਆਣਾ ਚੋਣਾਂ 'ਚ ਗੜਬੜੀ ਦੇ ਦੋਸ਼ਾਂ 'ਤੇ ਕਾਂਗਰਸ ਨੂੰ ਭਾਰਤੀ ਚੋਣ ਕਮਿਸ਼ਨ ਨੇ ਦਿੱਤਾ ਕਰਾਰਾ ਜਵਾਬ, ਕਿਹਾ- 'EVM ਪੂਰੀ ਤਰ੍ਹਾਂ ਸੇਫ'

Haryana Elections 2024: ਹਰਿਆਣਾ ਚੋਣਾਂ 'ਚ ਗੜਬੜੀ ਦੇ ਦੋਸ਼ਾਂ 'ਤੇ ਕਾਂਗਰਸ ਨੂੰ ਭਾਰਤੀ ਚੋਣ ਕਮਿਸ਼ਨ ਨੇ ਦਿੱਤਾ ਕਰਾਰਾ ਜਵਾਬ, ਕਿਹਾ- 'EVM ਪੂਰੀ ਤਰ੍ਹਾਂ ਸੇਫ'

Air Pollution: ਭਾਰਤ ਦੇ ਸਭ 32 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ 11 ਹਰਿਆਣਾ ਦੇ, ਦਿਨੋਂ ਦਿਨ ਖਰਾਬ ਹੋ ਰਹੀ ਦੇਸ਼ ਦੀ ਹਵਾ, ਦੀਵਾਲੀ ਤੋਂ ਬਾਅਦ ਹੋਰ ਮਾੜੇ ਹੋਣਗੇ ਹਾਲਾਤ

Air Pollution: ਭਾਰਤ ਦੇ ਸਭ 32 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ 11 ਹਰਿਆਣਾ ਦੇ, ਦਿਨੋਂ ਦਿਨ ਖਰਾਬ ਹੋ ਰਹੀ ਦੇਸ਼ ਦੀ ਹਵਾ, ਦੀਵਾਲੀ ਤੋਂ ਬਾਅਦ ਹੋਰ ਮਾੜੇ ਹੋਣਗੇ ਹਾਲਾਤ