Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Entertainment

Gurdas Mann: ਲੈਜੇਂਡਰੀ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਨਵੇਂ ਗਾਣੇ 'ਚਿੱਟੇ ਚਿੱਟੇ ਦੰਦਾਂ' ਦੀ ਵੀਡੀਓ ਰਿਲੀਜ਼, ਇੱਥੇ ਦੇਖੋ

October 19, 2024 09:00 PM

Gurdas Mann New Song: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਗੁਰਦਾਸ ਮਾਨ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ। ਗੁਰਦਾਸ ਮਾਨ ਦੀ ਉਮਰ ਭਾਵੇਂ 60 ਸਾਲ ਤੋਂ ਜ਼ਿਆਦਾ ਹੈ, ਪਰ ਉਨ੍ਹਾਂ ਦੀ ਆਵਾਜ਼ ਦਾ ਜਾਦੂ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਇਸ ਦਾ ਸਬੂਤ ਮਿਲਦਾ ਹੈ ਉਨ੍ਹਾਂ ਦੀ ਨਵੀਂ ਐਲਬਮ ਤੋਂ ਜੋ ਹਾਲ ਹੀ 'ਚ ਰਿਲੀਜ਼ ਹੋਈ ਹੈ।

ਗੁਰਦਾਸ ਮਾਨ ਦੀ ਨਵੀਂ ਐਲਬਮ 'ਸਾਊਂਡ ਆਫ ਸੋਇਲ' ਕੁੱਝ ਹੀ ਦਿਨ ਪਹਿਲਾਂ ਰਿਲੀਜ਼ ਹੋਈ ਹੈ। ਇਨ੍ਹਾਂ ਗਾਣਿਆਂ ਦਾ ਆਡੀਆ ਜਿਊਕਬਾਕਸ ਬਣਾ ਕੇ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।

ਇਸ ਤੋਂ ਬਾਅਦ ਹੁਣ ਇੱਕ ਇੱਕ ਕਰਕੇ ਐਲਬਮ ਦੇ ਗਾਣਿਆਂ ਦੀ ਵੀਡੀਓ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਐਲਬਮ ਦੇ ਦੂਜੇ ਗਾਣੇ 'ਚਿੱਟੇ ਚਿੱਟੇ ਦੰਦਾਂ' ਦੀ ਵੀਡੀਓ ਰਿਲੀਜ਼ ਹੋ ਗਈ ਹੈ, ਜਿਸ ਨੂੰ ਪ੍ਰਸ਼ੰਸਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਗਾਣੇ 'ਚ ਗੁਰਦਾਸ ਮਾਨ ਸਾਬ੍ਹ ਸੂਟ ਬੂਟ ਪਹਿਨੇ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਡਿਸਕੋ ਕਲੱਬ 'ਚ ਫਿਲਮਾਇਆ ਗਿਆ ਹੈ। ਇਸ ਗਾਣੇ ਦੀ ਵੀਡੀਓ 'ਚ ਮਾਨ ਬਹੁਤ ਹੀ ਹੈਂਡਸਮ ਲੱਗ ਰਹੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਦੀ ਆਵਾਜ਼ 'ਚ ਇਹ ਗਾਣਾ ਹੋਰ ਵੀ ਵਧੀਆ ਲੱਗ ਰਿਹਾ ਹੈ। ਪਰ ਸਭ ਤੋਂ ਜ਼ਿਆਦਾ ਜਿਸ ਚੀਜ਼ ਨੂੰ ਪਸੰਦ ਕੀਤਾ ਜਾ ਰਿਹਾ ਹੈ, ਉਹ ਹਨ ਇਸ ਗੀਤ ਦੇ ਬੋਲ। ਇਸ ਗੀਤ ਦੇ ਬੋਲ ਅੱਜ ਦੇ ਯੁੱਗ 'ਚ ਲੋਕਾਂ ਦੀ ਅਸਲੀਅਤ ਨੂੰ ਪੇਸ਼ ਕਰਦੇ ਹਨ। ਗੁਰਦਾਸ ਮਾਨ ਨੇ ਆਪਣੇ ਗੀਤ ਨੂੰ ਰਿਲੀਜ਼ ਕਰਨ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫੈਨਜ਼ ਦੇ ਨਾਮ ਇੱਕ ਨੋਟ ਵੀ ਲਿਿਖਿਆ। ਦੇਖੌ ਉਨ੍ਹਾਂ ਦੀ ਪੋਸਟ:

View this post on Instagram

A post shared by Speed Records (@speedrecords)

ਦੇਖੋ ਪੂਰਾ ਗਾਣਾ

ਕਾਬਿਲੇਗ਼ੌਰ ਹੈ ਕਿ ਗੁਰਦਾਸ ਮਾਨ ਨੂੰ ਪੰਜਾਬੀ ਇੰਡਸਟਰੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਤਕਰੀਬਨ 4 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਹਜ਼ਾਰਾਂ ਨਾਯਾਬ ਗੀਤ ਦਿੱਤੇ ਹਨ। ਇਹੀ ਨਹੀਂ ਮਾਨ ਸਾਬ੍ਹ ਨੇ ਬਾਲੀਵੁੱਡ 'ਚ ਵੀ ਕਾਫੀ ਨਾਮ ਤੇ ਸ਼ੋਹਰਤ ਕਮਾਈ ਹੈ।

Have something to say? Post your comment

More from Entertainment

Asha Bhosle ਦਾ ਦੇਹਾਂਤ — ਸੁਰਾਂ ਦਾ ਇੱਕ ਯੁੱਗ ਮੁੱਕ ਗਿਆ

Asha Bhosle ਦਾ ਦੇਹਾਂਤ — ਸੁਰਾਂ ਦਾ ਇੱਕ ਯੁੱਗ ਮੁੱਕ ਗਿਆ

ਸੰਗੀਤ ਦੀ ਦੁਨੀਆਂ ਉੱਤੇ ਵੱਡਾ ਸਦਮਾ : ਆਸ਼ਾ ਭੋਸਲੇ ਨੇ ਲਏ ਆਖਰੀ ਸਾਹ, 92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਹੋਇਆ ਦੇਹਾਂਤ

ਸੰਗੀਤ ਦੀ ਦੁਨੀਆਂ ਉੱਤੇ ਵੱਡਾ ਸਦਮਾ : ਆਸ਼ਾ ਭੋਸਲੇ ਨੇ ਲਏ ਆਖਰੀ ਸਾਹ, 92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਹੋਇਆ ਦੇਹਾਂਤ

ਪੰਜਾਬੀ ਸਭਿਆਚਾਰ ਤੇ ਮੀਡੀਆ ਵਿੱਚ ਚਰਚਾ: ਮਨੋਰੰਜਨ-ਰਾਜਨੀਤੀ ਦਾ ਮਿਲਾਪ ਵੱਧ ਰਿਹਾ

ਪੰਜਾਬੀ ਸਭਿਆਚਾਰ ਤੇ ਮੀਡੀਆ ਵਿੱਚ ਚਰਚਾ: ਮਨੋਰੰਜਨ-ਰਾਜਨੀਤੀ ਦਾ ਮਿਲਾਪ ਵੱਧ ਰਿਹਾ

ਸੁਨੰਦਾ ਸ਼ਰਮਾ ਦੇ ਸ਼ੋਅ ‘ਚ ਫੈਨ ਸਟੇਜ ‘ਤੇ ਚੜ੍ਹਿਆ — ਸ਼ੋਅ ਰੱਦ!

ਸੁਨੰਦਾ ਸ਼ਰਮਾ ਦੇ ਸ਼ੋਅ ‘ਚ ਫੈਨ ਸਟੇਜ ‘ਤੇ ਚੜ੍ਹਿਆ — ਸ਼ੋਅ ਰੱਦ!

ਦਿਲਜੀਤ ਦੋਸਾਂਝ ਅਤੇ ਨਸੀਰੂਦੀਨ ਸ਼ਾਹ ਨਿਭਾਉਣਗੇ ਮੁੱਖ ਭੂਮਿਕਾ ; ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਊਂਗਾ'

ਦਿਲਜੀਤ ਦੋਸਾਂਝ ਅਤੇ ਨਸੀਰੂਦੀਨ ਸ਼ਾਹ ਨਿਭਾਉਣਗੇ ਮੁੱਖ ਭੂਮਿਕਾ ; ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਊਂਗਾ'

Dhurandhar 2- BMC ਨੇ ਆਦਿਤਿਆ ਧਰ ਦੀ B62 ਸਟੂਡੀਓਜ਼ ਨੂੰ ਕਾਲੀ ਸੂਚੀ ‘ਚ ਪਾਉਣ ਦੀ ਸਿਫ਼ਾਰਸ਼ ਕੀਤੀ

Dhurandhar 2- BMC ਨੇ ਆਦਿਤਿਆ ਧਰ ਦੀ B62 ਸਟੂਡੀਓਜ਼ ਨੂੰ ਕਾਲੀ ਸੂਚੀ ‘ਚ ਪਾਉਣ ਦੀ ਸਿਫ਼ਾਰਸ਼ ਕੀਤੀ

ਹਿਮਾਂਸ਼ੀ ਖੁਰਾਨਾ ਨੂੰ ₹10 ਕਰੋੜ ਦੀ ਵਸੂਲੀ ਧਮਕੀ; ਮੋਹਾਲੀ ਪੁਲਿਸ ਨੇ ਐਫਆਈਆਰ ਦਰਜ ਕਰ ਜਾਂਚ ਸ਼ੁਰੂ ਕੀਤੀ

ਹਿਮਾਂਸ਼ੀ ਖੁਰਾਨਾ ਨੂੰ ₹10 ਕਰੋੜ ਦੀ ਵਸੂਲੀ ਧਮਕੀ; ਮੋਹਾਲੀ ਪੁਲਿਸ ਨੇ ਐਫਆਈਆਰ ਦਰਜ ਕਰ ਜਾਂਚ ਸ਼ੁਰੂ ਕੀਤੀ

ਨਕਲਚੀ ਰਣਵੀਰ ਸਿੰਘ  ਨੂੰ ਮਹਿੰਗੀ ਪਈ ਦੈਵ ਪਰੰਪਰਾ ਦੀ ਨਕਲ - ਅਪਮਾਨ ਦੇ ਦੋਸ਼ ਹੇਠ FIR ਦਰਜ,  IFFI ਸਟੇਜ ‘ਤੇ ‘ਕਾਂਤਾਰਾ’ ਦ੍ਰਿਸ਼ ਦੀ ਨਕਲ ਨਾਲ ਹੋਇਆ ਵਿਵਾਦ, ਅਗਲੀ ਸੁਣਵਾਈ 8 ਅਪ੍ਰੈਲ ਨੂੰ

ਨਕਲਚੀ ਰਣਵੀਰ ਸਿੰਘ ਨੂੰ ਮਹਿੰਗੀ ਪਈ ਦੈਵ ਪਰੰਪਰਾ ਦੀ ਨਕਲ - ਅਪਮਾਨ ਦੇ ਦੋਸ਼ ਹੇਠ FIR ਦਰਜ, IFFI ਸਟੇਜ ‘ਤੇ ‘ਕਾਂਤਾਰਾ’ ਦ੍ਰਿਸ਼ ਦੀ ਨਕਲ ਨਾਲ ਹੋਇਆ ਵਿਵਾਦ, ਅਗਲੀ ਸੁਣਵਾਈ 8 ਅਪ੍ਰੈਲ ਨੂੰ

'ਧੁਰੰਧਰ' ​​ਬਾਕਸ ਆਫਿਸ 'ਤੇ 43ਵੇਂ ਦਿਨ: ਦੁਨੀਆ ਭਰ ਵਿੱਚ ₹1275 ਕਰੋੜ ਦੀ ਕਮਾਈ

'ਧੁਰੰਧਰ' ​​ਬਾਕਸ ਆਫਿਸ 'ਤੇ 43ਵੇਂ ਦਿਨ: ਦੁਨੀਆ ਭਰ ਵਿੱਚ ₹1275 ਕਰੋੜ ਦੀ ਕਮਾਈ

ਗੋਵਿੰਦਾ ਨੂੰ ਮਾਫ਼ ਨਹੀਂ ਕਰਾਂਗੀ, ਪੌਡਕਾਸਟ 'ਚ ਪਤਨੀ ਸੁਨੀਤਾ ਅਹੂਜਾ ਨੇ ਅਫੇਅਰ ਦੀਆਂ ਖ਼ਬਰਾਂ ਬਾਰੇ ਚੁੱਪ ਤੋੜੀ

ਗੋਵਿੰਦਾ ਨੂੰ ਮਾਫ਼ ਨਹੀਂ ਕਰਾਂਗੀ, ਪੌਡਕਾਸਟ 'ਚ ਪਤਨੀ ਸੁਨੀਤਾ ਅਹੂਜਾ ਨੇ ਅਫੇਅਰ ਦੀਆਂ ਖ਼ਬਰਾਂ ਬਾਰੇ ਚੁੱਪ ਤੋੜੀ