Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Entertainment

Salman Khan: ਸਲਮਾਨ ਖਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਲਾਰੈਂਸ ਦੇ ਕਰੀਬੀ ਦਾ ਆਇਆ ਮੈਸਜ, ਮੰਗੇ 5 ਕਰੋੜ

October 18, 2024 09:25 AM

Salman Khan Death Threat: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਇਸ ਵਾਰ ਟਰੈਫਿਕ ਕੰਟਰੋਲ ਨੂੰ ਭੇਜੇ ਗਏ ਸੰਦੇਸ਼ ਵਿੱਚ ਧਮਕੀ ਲਿਖੀ ਹੋਈ ਪਾਈ ਗਈ। ਮੈਸੇਜ ਭੇਜਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਦੱਸਿਆ ਹੈ।

ਸੂਤਰਾਂ ਨੇ ਦੱਸਿਆ ਕਿ ਮੁੰਬਈ ਟ੍ਰੈਫਿਕ ਪੁਲਿਸ ਦੇ ਵਟਸਐਪ ਨੰਬਰ 'ਤੇ ਧਮਕੀ ਭਰਿਆ ਸੰਦੇਸ਼ ਆਇਆ ਹੈ, ਜਿਸ 'ਚ ਅਭਿਨੇਤਾ ਸਲਮਾਨ ਖਾਨ ਤੋਂ ਲਾਰੇਂਸ ਬਿਸ਼ਨੋਈ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਨੂੰ ਖਤਮ ਕਰਨ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।

ਇਹ ਸੰਦੇਸ਼ ਭੇਜਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਹ ਸਲਮਾਨ ਅਤੇ ਲਾਰੈਂਸ ਗੈਂਗ ਵਿਚਕਾਰ ਸੁਲ੍ਹਾ ਕਰਵਾ ਦੇਵੇਗਾ, ਜਿਸ ਲਈ ਉਸ ਨੇ ਪੈਸੇ ਮੰਗੇ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਸਲਮਾਨ ਖਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਬਦਤਰ ਹੋ ਜਾਵੇਗੀ।

ਪੁਲਿਸ ਕਰ ਰਹੀ ਜਾਂਚ
ਟ੍ਰੈਫਿਕ ਪੁਲਿਸ ਦੇ ਵਟਸਐਪ ਨੰਬਰ 'ਤੇ ਆਏ ਮੈਸੇਜ 'ਚ ਮੈਸੇਜ ਕਰਨ ਵਾਲੇ ਨੇ ਦਾਅਵਾ ਕੀਤਾ, ''ਇਸ ਨੂੰ ਹਲਕੇ 'ਚ ਨਾ ਲਓ, ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਅਤੇ ਲਾਰੇਂਸ ਬਿਸ਼ਨੋਈ ਨਾਲ ਆਪਣੀ ਦੁਸ਼ਮਣੀ ਖਤਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 5 ਕਰੋੜ ਰੁਪਏ ਦੇਣੇ ਪੈਣਗੇ। ਪੈਸੇ ਨਾ ਦਿੱਤੇ ਤਾਂ ਸਲਮਾਨ ਖਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਮਾੜੀ ਹੋ ਜਾਵੇਗੀ। ਮੁੰਬਈ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮਿਲੀ ਧਮਕੀ
ਸਲਮਾਨ ਖਾਨ ਨੂੰ ਇਹ ਧਮਕੀ ਅਜਿਹੇ ਸਮੇਂ ਮਿਲੀ ਹੈ ਜਦੋਂ ਹਾਲ ਹੀ 'ਚ ਦੁਸਹਿਰੇ ਵਾਲੇ ਦਿਨ ਉਨ੍ਹਾਂ ਦੇ ਕਰੀਬੀ ਦੋਸਤ ਅਤੇ NCP ਨੇਤਾ ਬਾਬਾ ਸਿੱਦੀਕੀ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਹੁਣ ਸਲਮਾਨ ਖਾਨ ਨੂੰ ਦਿੱਤੀ ਗਈ ਇਸ ਧਮਕੀ ਤੋਂ ਬਾਅਦ ਪੁਲਿਸ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।

ਸਲਮਾਨ ਖਾਨ ਨੂੰ ਦਿੱਤੀ ਗਈ Y+ ਸੁਰੱਖਿਆ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਸ ਨੂੰ ਹੁਣ Y+ ਸੁਰੱਖਿਆ ਦਿੱਤੀ ਗਈ ਹੈ। ਇਸ ਤੋਂ ਬਾਅਦ ਉਸ ਦੀ ਸੁਰੱਖਿਆ ਲਈ 25 ਦੇ ਕਰੀਬ ਸੁਰੱਖਿਆ ਮੁਲਾਜ਼ਮ ਲੱਗੇ ਰਹਿਣਗੇ। ਇਨ੍ਹਾਂ 'ਚ ਕਰੀਬ 2 ਤੋਂ 4 NSG ਕਮਾਂਡੋ ਅਤੇ ਪੁਲਿਸ ਸੁਰੱਖਿਆ ਕਰਮਚਾਰੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਦੋ ਤੋਂ ਤਿੰਨ ਵਾਹਨ ਉਨ੍ਹਾਂ ਦੇ ਨਾਲ ਰਹਿਣਗੇ, ਜਿਨ੍ਹਾਂ ਵਿਚ ਬੁਲੇਟ ਪਰੂਫ ਗੱਡੀ ਵੀ ਹੋਵੇਗੀ।

Have something to say? Post your comment

More from Entertainment

Asha Bhosle ਦਾ ਦੇਹਾਂਤ — ਸੁਰਾਂ ਦਾ ਇੱਕ ਯੁੱਗ ਮੁੱਕ ਗਿਆ

Asha Bhosle ਦਾ ਦੇਹਾਂਤ — ਸੁਰਾਂ ਦਾ ਇੱਕ ਯੁੱਗ ਮੁੱਕ ਗਿਆ

ਸੰਗੀਤ ਦੀ ਦੁਨੀਆਂ ਉੱਤੇ ਵੱਡਾ ਸਦਮਾ : ਆਸ਼ਾ ਭੋਸਲੇ ਨੇ ਲਏ ਆਖਰੀ ਸਾਹ, 92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਹੋਇਆ ਦੇਹਾਂਤ

ਸੰਗੀਤ ਦੀ ਦੁਨੀਆਂ ਉੱਤੇ ਵੱਡਾ ਸਦਮਾ : ਆਸ਼ਾ ਭੋਸਲੇ ਨੇ ਲਏ ਆਖਰੀ ਸਾਹ, 92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਹੋਇਆ ਦੇਹਾਂਤ

ਪੰਜਾਬੀ ਸਭਿਆਚਾਰ ਤੇ ਮੀਡੀਆ ਵਿੱਚ ਚਰਚਾ: ਮਨੋਰੰਜਨ-ਰਾਜਨੀਤੀ ਦਾ ਮਿਲਾਪ ਵੱਧ ਰਿਹਾ

ਪੰਜਾਬੀ ਸਭਿਆਚਾਰ ਤੇ ਮੀਡੀਆ ਵਿੱਚ ਚਰਚਾ: ਮਨੋਰੰਜਨ-ਰਾਜਨੀਤੀ ਦਾ ਮਿਲਾਪ ਵੱਧ ਰਿਹਾ

ਸੁਨੰਦਾ ਸ਼ਰਮਾ ਦੇ ਸ਼ੋਅ ‘ਚ ਫੈਨ ਸਟੇਜ ‘ਤੇ ਚੜ੍ਹਿਆ — ਸ਼ੋਅ ਰੱਦ!

ਸੁਨੰਦਾ ਸ਼ਰਮਾ ਦੇ ਸ਼ੋਅ ‘ਚ ਫੈਨ ਸਟੇਜ ‘ਤੇ ਚੜ੍ਹਿਆ — ਸ਼ੋਅ ਰੱਦ!

ਦਿਲਜੀਤ ਦੋਸਾਂਝ ਅਤੇ ਨਸੀਰੂਦੀਨ ਸ਼ਾਹ ਨਿਭਾਉਣਗੇ ਮੁੱਖ ਭੂਮਿਕਾ ; ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਊਂਗਾ'

ਦਿਲਜੀਤ ਦੋਸਾਂਝ ਅਤੇ ਨਸੀਰੂਦੀਨ ਸ਼ਾਹ ਨਿਭਾਉਣਗੇ ਮੁੱਖ ਭੂਮਿਕਾ ; ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਊਂਗਾ'

Dhurandhar 2- BMC ਨੇ ਆਦਿਤਿਆ ਧਰ ਦੀ B62 ਸਟੂਡੀਓਜ਼ ਨੂੰ ਕਾਲੀ ਸੂਚੀ ‘ਚ ਪਾਉਣ ਦੀ ਸਿਫ਼ਾਰਸ਼ ਕੀਤੀ

Dhurandhar 2- BMC ਨੇ ਆਦਿਤਿਆ ਧਰ ਦੀ B62 ਸਟੂਡੀਓਜ਼ ਨੂੰ ਕਾਲੀ ਸੂਚੀ ‘ਚ ਪਾਉਣ ਦੀ ਸਿਫ਼ਾਰਸ਼ ਕੀਤੀ

ਹਿਮਾਂਸ਼ੀ ਖੁਰਾਨਾ ਨੂੰ ₹10 ਕਰੋੜ ਦੀ ਵਸੂਲੀ ਧਮਕੀ; ਮੋਹਾਲੀ ਪੁਲਿਸ ਨੇ ਐਫਆਈਆਰ ਦਰਜ ਕਰ ਜਾਂਚ ਸ਼ੁਰੂ ਕੀਤੀ

ਹਿਮਾਂਸ਼ੀ ਖੁਰਾਨਾ ਨੂੰ ₹10 ਕਰੋੜ ਦੀ ਵਸੂਲੀ ਧਮਕੀ; ਮੋਹਾਲੀ ਪੁਲਿਸ ਨੇ ਐਫਆਈਆਰ ਦਰਜ ਕਰ ਜਾਂਚ ਸ਼ੁਰੂ ਕੀਤੀ

ਨਕਲਚੀ ਰਣਵੀਰ ਸਿੰਘ  ਨੂੰ ਮਹਿੰਗੀ ਪਈ ਦੈਵ ਪਰੰਪਰਾ ਦੀ ਨਕਲ - ਅਪਮਾਨ ਦੇ ਦੋਸ਼ ਹੇਠ FIR ਦਰਜ,  IFFI ਸਟੇਜ ‘ਤੇ ‘ਕਾਂਤਾਰਾ’ ਦ੍ਰਿਸ਼ ਦੀ ਨਕਲ ਨਾਲ ਹੋਇਆ ਵਿਵਾਦ, ਅਗਲੀ ਸੁਣਵਾਈ 8 ਅਪ੍ਰੈਲ ਨੂੰ

ਨਕਲਚੀ ਰਣਵੀਰ ਸਿੰਘ ਨੂੰ ਮਹਿੰਗੀ ਪਈ ਦੈਵ ਪਰੰਪਰਾ ਦੀ ਨਕਲ - ਅਪਮਾਨ ਦੇ ਦੋਸ਼ ਹੇਠ FIR ਦਰਜ, IFFI ਸਟੇਜ ‘ਤੇ ‘ਕਾਂਤਾਰਾ’ ਦ੍ਰਿਸ਼ ਦੀ ਨਕਲ ਨਾਲ ਹੋਇਆ ਵਿਵਾਦ, ਅਗਲੀ ਸੁਣਵਾਈ 8 ਅਪ੍ਰੈਲ ਨੂੰ

'ਧੁਰੰਧਰ' ​​ਬਾਕਸ ਆਫਿਸ 'ਤੇ 43ਵੇਂ ਦਿਨ: ਦੁਨੀਆ ਭਰ ਵਿੱਚ ₹1275 ਕਰੋੜ ਦੀ ਕਮਾਈ

'ਧੁਰੰਧਰ' ​​ਬਾਕਸ ਆਫਿਸ 'ਤੇ 43ਵੇਂ ਦਿਨ: ਦੁਨੀਆ ਭਰ ਵਿੱਚ ₹1275 ਕਰੋੜ ਦੀ ਕਮਾਈ

ਗੋਵਿੰਦਾ ਨੂੰ ਮਾਫ਼ ਨਹੀਂ ਕਰਾਂਗੀ, ਪੌਡਕਾਸਟ 'ਚ ਪਤਨੀ ਸੁਨੀਤਾ ਅਹੂਜਾ ਨੇ ਅਫੇਅਰ ਦੀਆਂ ਖ਼ਬਰਾਂ ਬਾਰੇ ਚੁੱਪ ਤੋੜੀ

ਗੋਵਿੰਦਾ ਨੂੰ ਮਾਫ਼ ਨਹੀਂ ਕਰਾਂਗੀ, ਪੌਡਕਾਸਟ 'ਚ ਪਤਨੀ ਸੁਨੀਤਾ ਅਹੂਜਾ ਨੇ ਅਫੇਅਰ ਦੀਆਂ ਖ਼ਬਰਾਂ ਬਾਰੇ ਚੁੱਪ ਤੋੜੀ