Friday, February 06, 2026
BREAKING
ਅਦਾਲਤ ਨੇ ਡੀ. ਜੀ. ਪੀ ਨੂੰ ਪੁੱਛਿਆ ਅਜਿਹੇ ਐਸ. ਐਸ. ਪੀ ਨੂੰ ਮੋਹਾਲੀ ਵਰਗੇ ਸੰਵੇਦਨਸ਼ੀਲ ਜ਼ਿਲ੍ਹੇ 'ਚ ਕਿਉਂ ਤਾਇਨਾਤ ਕੀਤਾ? ਪੁੱਛਿਆ ਕਿ ਇਹ ਉਹੀ ਅਧਿਕਾਰੀ ਹੈ ਜਿਸ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦੀ ਜਾਂਚ ਚੱਲ ਰਹੀ ਹੈ? ਧੀ ਨੂੰ ਜਰਮਨੀ 'ਚ ਪੰਜੀਰੀ ਲੈਕੇ ਗਈ ਮੋਹਾਲੀ ਦੀ ਔਰਤ, ਸਾਰਾ ਟੱਬਰ ਵੈਂਟੀਲੇਟਰ 'ਤੇ ਪੁੱਜਾ - ਜਰਮਨ ਪੁਲਿਸ ਦਾ ਖੁਲਾਸਾ -ਜ਼ਹਿਰੀਲਾ ਮਾਦਾ ਮਿਲਿਆ ਪੱਛਮੀ ਨੇਪਾਲ ਵਿੱਚ ਬੱਸ ਹਾਦਸਾ,8 ਲੋਕਾਂ ਦੀ ਮੌਤ 45 ਜ਼ਖਮੀ- ਵਿਆਹ ਦੇ ਪ੍ਰੋਗਰਾਮ 'ਚੋਂ ਵਾਪਸ ਆ ਰਹੇ ਸੀ ਲੋਕ- ਬੱਸ 200 ਮੀਟਰ ਖੱਡ ਵਿੱਚ ਡਿੱਗੀ ਆਈ.ਈ.ਏ.ਟੀ ਅਧਿਆਪਕਾਂ ਨੇ ਘੇਰਿਆ ਸਿਖਿਆ ਵਿਭਾਗ ਦਾ  ਦਫ਼ਤਰ- ਐਂਟਰੀ ਗੇਟ ਬੰਦ ਕਰਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਪੀ.ਜੀ.ਆਈ ਨੇ ਤੰਬਾਕੂ ਜਾਂਚ ਲੈਬਾਂ ਵਾਸਤੇ ਦੁਨੀਆਂ ਦਾ ਪਹਿਲਾ ਜੀ. ਐਲ. ਪੀ ਕੋਰਸ ਸ਼ੁਰੂ ਕੀਤਾ T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ 🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ ਮੁੰਬਈ ਹਵਾਈ ਅੱਡੇ ’ਤੇ ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ ਆਪਸ ਵਿੱਚ ਟਕਰਾਏ; ਯਾਤਰੀ ਸੁਰੱਖਿਅਤ

Sports

IND Vs NZ Test: 55 ਸਾਲਾਂ ਬਾਅਦ ਟੀਮ ਇੰਡੀਆ ਦੀ ਹੋਈ ਬੁਰੀ ਹਾਲਤ, ਨਿਊ ਜ਼ੀਲੈਂਡ ਨੇ ਬੈਂਗਲੂਰੁ 'ਚ ਇੰਡੀਆ ਦਾ ਕੀਤਾ ਬੁਰਾ ਹਾਲ

October 17, 2024 03:25 PM

IND Vs NZ Test: ਨਿਊਜ਼ੀਲੈਂਡ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਲਈ ਭਾਰਤ ਆਇਆ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ 16 ਅਕਤੂਬਰ ਤੋਂ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਜਿਸ ਦਾ ਪਹਿਲਾ ਦਿਨ ਬਿਨਾਂ ਟਾਸ ਦੇ ਰੱਦ ਹੋ ਗਿਆ। ਦੂਜੇ ਦਿਨ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਸਾਹਮਣੇ ਪੂਰੀ ਤਰ੍ਹਾਂ ਢੇਰ ਹੋ ਗਈ। ਨਿਊਜ਼ੀਲੈਂਡ ਨੇ ਭਾਰਤ ਨੂੰ 55 ਸਾਲ ਪਹਿਲਾਂ ਖੇਡੇ ਗਏ ਮੈਚ ਦੀ ਵੀ ਯਾਦ ਦਿਵਾ ਦਿੱਤੀ। 

34 ਦੌੜਾਂ 'ਤੇ 6 ਭਾਰਤੀ ਬੱਲੇਬਾਜ਼ ਪੈਵੇਲੀਅਨ ਪਹੁੰਚ ਗਏ
ਨਿਊਜ਼ੀਲੈਂਡ ਲੰਚ ਤੱਕ ਭਾਰਤੀ ਬੱਲੇਬਾਜ਼ਾਂ 'ਤੇ ਪੂਰੀ ਤਰ੍ਹਾਂ ਹਾਵੀ ਰਿਹਾ। ਭਾਰਤ ਨੇ 23.5 ਓਵਰਾਂ 'ਚ 34 ਦੌੜਾਂ 'ਤੇ 6 ਵਿਕਟਾਂ ਗੁਆ ਦਿੱਤੀਆਂ ਸਨ। ਕੋਈ ਵੀ ਬੱਲੇਬਾਜ਼ 15 ਦੌੜਾਂ ਦਾ ਸਕੋਰ ਵੀ ਪਾਰ ਨਹੀਂ ਕਰ ਸਕਿਆ। ਕਪਤਾਨ ਰੋਹਿਤ ਸ਼ਰਮਾ 2 ਦੌੜਾਂ ਬਣਾ ਕੇ ਆਊਟ ਹੋਏ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਚਾਰ ਭਾਰਤੀ ਬੱਲੇਬਾਜ਼ਾਂ ਨੂੰ ਜ਼ੀਰੋ ਦੌੜਾਂ 'ਤੇ ਆਊਟ ਕਰ ਦਿੱਤਾ। ਇਨ੍ਹਾਂ ਵਿੱਚ ਵਿਰਾਟ ਕੋਹਲੀ, ਸਰਫਰਾਜ਼ ਖਾਨ, ਕੇਐਲ ਰਾਹੁਲ ਅਤੇ ਰਵਿੰਦਰ ਜਡੇਜਾ ਸ਼ਾਮਲ ਹਨ। 55 ਸਾਲ ਪਹਿਲਾਂ ਵੀ ਨਿਊਜ਼ੀਲੈਂਡ ਨੇ ਭਾਰਤ ਨੂੰ ਇਸੇ ਤਰ੍ਹਾਂ ਦੀ ਦੁਰਦਸ਼ਾ ਵਿੱਚ ਪਾ ਦਿੱਤਾ ਸੀ।

ਨਿਊਜ਼ੀਲੈਂਡ ਨੇ ਭਾਰਤ ਨੂੰ ਦਿਖਾਇਆ 55 ਸਾਲ ਪੁਰਾਣਾ ਰੀਪਲੇਅ
1969 ਵਿੱਚ ਹੈਦਰਾਬਾਦ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਸੀ। ਇਸ ਮੈਚ ਦੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ 27 ਦੌੜਾਂ 'ਤੇ 6 ਭਾਰਤੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜ ਦਿੱਤਾ ਸੀ। ਜਿਸ 'ਚ ਤਿੰਨ ਬੱਲੇਬਾਜ਼ ਜ਼ੀਰੋ 'ਤੇ ਆਊਟ ਹੋ ਗਏ ਅਤੇ ਬਾਕੀ ਤਿੰਨ 10 ਦੌੜਾਂ ਦਾ ਸਕੋਰ ਵੀ ਪਾਰ ਨਹੀਂ ਕਰ ਸਕੇ। ਇਹ ਮੈਚ ਡਰਾਅ ਰਿਹਾ।

ਭਾਰਤ ਦਾ 6 ਵਿਕਟਾਂ ਦਾ ਸਭ ਤੋਂ ਘੱਟ ਸਕੋਰ ਕਿਸ ਦੇ ਖਿਲਾਫ ਹੈ?
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 2020 'ਚ ਪਹਿਲਾ ਟੈਸਟ ਮੈਚ 17 ਦਸੰਬਰ ਨੂੰ ਐਡੀਲੇਡ 'ਚ ਸ਼ੁਰੂ ਹੋਇਆ ਸੀ। ਆਸਟਰੇਲੀਆ ਨੇ ਇਸ ਮੈਚ ਦੀ ਦੂਜੀ ਪਾਰੀ ਵਿੱਚ ਭਾਰਤੀ ਟੀਮ ਨੂੰ ਹਰਾਇਆ ਸੀ। ਉਸ ਪਾਰੀ 'ਚ ਆਸਟ੍ਰੇਲੀਆ ਨੇ 19 ਦੌੜਾਂ 'ਤੇ 6 ਭਾਰਤੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ ਸੀ। ਉਦੋਂ ਭਾਰਤ ਉਸ ਪਾਰੀ ਵਿੱਚ 21.2 ਓਵਰਾਂ 'ਚ 22 ਦੌੜਾਂ ’ਤੇ ਆਲ ਆਊਟ ਹੋ ਗਿਆ ਸੀ। ਆਸਟ੍ਰੇਲੀਆ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ।

Have something to say? Post your comment

More from Sports

T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ

T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ

ਇਸ਼ਾਨ ਕਿਸ਼ਨ ਨੇ ਓਪਨਰ ਦੀ ਦਾਅਵੇਦਾਰੀ ਮਜ਼ਬੂਤ ਕੀਤੀ, ਟੀ20 ਵਰਲਡ ਕੱਪ ਵਾਰਮ-ਅੱਪ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ

ਇਸ਼ਾਨ ਕਿਸ਼ਨ ਨੇ ਓਪਨਰ ਦੀ ਦਾਅਵੇਦਾਰੀ ਮਜ਼ਬੂਤ ਕੀਤੀ, ਟੀ20 ਵਰਲਡ ਕੱਪ ਵਾਰਮ-ਅੱਪ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ

🏏 ਵਿਸ਼ਵ ਕੱਪ 'ਚ ਵੱਡਾ ਧਮਾਕਾ – ਪਾਕਿਸਤਾਨ ਨੇ ਭਾਰਤ ਨਾਲ ਖੇਡਣ ਤੋਂ ਕੀਤਾ ਇਨਕਾਰ!!

🏏 ਵਿਸ਼ਵ ਕੱਪ 'ਚ ਵੱਡਾ ਧਮਾਕਾ – ਪਾਕਿਸਤਾਨ ਨੇ ਭਾਰਤ ਨਾਲ ਖੇਡਣ ਤੋਂ ਕੀਤਾ ਇਨਕਾਰ!!

ਟੀ-20 ਵਿਸ਼ਵ ਕੱਪ 2026: ਬੰਗਲਾਦੇਸ਼ ਦੀ ਮੰਗ ਰੱਦ, ਆਈਸੀਸੀ ਨੇ ਮੈਚ ਭਾਰਤ ਤੋਂ ਬਾਹਰ ਲਿਜਾਣ ਤੋਂ ਇਨਕਾਰ ਕੀਤਾ

ਟੀ-20 ਵਿਸ਼ਵ ਕੱਪ 2026: ਬੰਗਲਾਦੇਸ਼ ਦੀ ਮੰਗ ਰੱਦ, ਆਈਸੀਸੀ ਨੇ ਮੈਚ ਭਾਰਤ ਤੋਂ ਬਾਹਰ ਲਿਜਾਣ ਤੋਂ ਇਨਕਾਰ ਕੀਤਾ

ਕ੍ਰਿਕਟ :ਭਾਰਤ ਦੀ ਸ਼ਾਨਦਾਰ ਸ਼ੁਰੂਆਤ: ਪਹਿਲੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾਇਆ

ਕ੍ਰਿਕਟ :ਭਾਰਤ ਦੀ ਸ਼ਾਨਦਾਰ ਸ਼ੁਰੂਆਤ: ਪਹਿਲੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾਇਆ

ਰਾਜਕੋਟ ਵਨਡੇਅ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ਼ ਹਰਾਇਆ, ਲੜੀ 1-1 ਨਾਲ ਬਰਾਬਰ, ਕੇ. ਐਲ ਰਾਹੁਲ ਨੇ ਜੜਿਆ ਸੈਕੜਾ

ਰਾਜਕੋਟ ਵਨਡੇਅ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ਼ ਹਰਾਇਆ, ਲੜੀ 1-1 ਨਾਲ ਬਰਾਬਰ, ਕੇ. ਐਲ ਰਾਹੁਲ ਨੇ ਜੜਿਆ ਸੈਕੜਾ

WPL 2026: ਸੀਜ਼ਨ 4 ਦਾ ਪਹਿਲਾ ਡਬਲਹੈਡਰ ਅੱਜ, ਦੋਵੇਂ ਮੈਚ ਪੁਆਇੰਟ ਟੇਬਲ ਦੀ ਦਿਸ਼ਾ ਤੈਅ ਕਰਨਗੇ

WPL 2026: ਸੀਜ਼ਨ 4 ਦਾ ਪਹਿਲਾ ਡਬਲਹੈਡਰ ਅੱਜ, ਦੋਵੇਂ ਮੈਚ ਪੁਆਇੰਟ ਟੇਬਲ ਦੀ ਦਿਸ਼ਾ ਤੈਅ ਕਰਨਗੇ

ਅਬਡੋਮਿਨਲ ਸਰਜਰੀ ਤੋਂ ਬਾਅਦ ਤਿਲਕ ਵਰਮਾ ਸ਼ੁਰੂਆਤੀ T20 ਮੈਚਾਂ ਤੋਂ ਬਾਹਰ, ਟੀਮ ਇੰਡੀਆ ਦੀ ਬੈਟਿੰਗ ਯੋਜਨਾ ‘ਤੇ ਅਸਰ

ਅਬਡੋਮਿਨਲ ਸਰਜਰੀ ਤੋਂ ਬਾਅਦ ਤਿਲਕ ਵਰਮਾ ਸ਼ੁਰੂਆਤੀ T20 ਮੈਚਾਂ ਤੋਂ ਬਾਹਰ, ਟੀਮ ਇੰਡੀਆ ਦੀ ਬੈਟਿੰਗ ਯੋਜਨਾ ‘ਤੇ ਅਸਰ

ਕੌਮੀ ਨਿਸ਼ਾਨੇਬਾਜ਼ੀ ਕੋਚ ਨੂੰ ਕੀਤਾ ਮੁਅੱਤਲ: ਮਹਿਲਾ ਨਿਸ਼ਾਨੇਬਾਜ਼ ਦਾ ਕੀਤਾ ਸੀ ਜਿਨਸੀ ਸ਼ੋਸ਼ਣ, ਡੋਪ ਟੈਸਟ ਵਿਵਾਦ 'ਚ ਵੀ ਫਸਿਆ ਸੀ ਅੰਕੁਸ਼

ਕੌਮੀ ਨਿਸ਼ਾਨੇਬਾਜ਼ੀ ਕੋਚ ਨੂੰ ਕੀਤਾ ਮੁਅੱਤਲ: ਮਹਿਲਾ ਨਿਸ਼ਾਨੇਬਾਜ਼ ਦਾ ਕੀਤਾ ਸੀ ਜਿਨਸੀ ਸ਼ੋਸ਼ਣ, ਡੋਪ ਟੈਸਟ ਵਿਵਾਦ 'ਚ ਵੀ ਫਸਿਆ ਸੀ ਅੰਕੁਸ਼

ਐਸ਼ੇਜ਼ ਟੈਸਟ ਮੈਚ :ਜੋਅ ਰੂਟ ਨੇ 146 ਗੇਂਦਾਂ 'ਚ ਜੜਿਆ 41ਵਾਂ ਸੈਕੜਾ, ਰਿਕੀ ਪੌਂਟਿੰਗ ਦੀ ਕੀਤੀ ਬਰਾਬਰੀ: ਤੇਂਦੁਲਕਰ ਦਾ ਰਿਕਾਰਡ ਖ਼ਤਰੇ 'ਚ

ਐਸ਼ੇਜ਼ ਟੈਸਟ ਮੈਚ :ਜੋਅ ਰੂਟ ਨੇ 146 ਗੇਂਦਾਂ 'ਚ ਜੜਿਆ 41ਵਾਂ ਸੈਕੜਾ, ਰਿਕੀ ਪੌਂਟਿੰਗ ਦੀ ਕੀਤੀ ਬਰਾਬਰੀ: ਤੇਂਦੁਲਕਰ ਦਾ ਰਿਕਾਰਡ ਖ਼ਤਰੇ 'ਚ