Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Entertainment

Sonali Phogat Death: ਸੋਨਾਲੀ ਫੋਗਾਟ ਦੇ ਕਤਲ ਤੋਂ ਡਰੀ Bigg Boss ਦੀ ਇਹ ਕੰਟੇਸਟੈਂਟ, ਕਹੀ ਵੱਡੀ ਗੱਲ

Sonali Phogat Death

August 29, 2022 08:53 AM

Sonali Phogat Death Case: ਟਿਕਟੋਕ ਸਟਾਰ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ 23 ਅਗਸਤ ਨੂੰ ਗੋਆ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਦਾ ਭੇਤ ਦਿਨੋਂ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਸ਼ੁਰੂਆਤ 'ਚ ਦੱਸਿਆ ਗਿਆ ਸੀ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਪਰ ਜਦੋਂ ਪਰਿਵਾਰ ਵਾਲਿਆਂ ਨੇ ਕਤਲ ਦਾ ਸ਼ੱਕ ਜਤਾਇਆ ਤਾਂ ਇਸ ਦੀ ਜਾਂਚ ਦੂਜੇ ਐਂਗਲ ਤੋਂ ਕੀਤੀ ਗਈ। ਸੋਨਾਲੀ ਦੀ ਮੌਤ ਲਈ ਉਨ੍ਹਾਂ ਦੇ ਪੀਏ ਸੁਧੀਰ ਸਾਂਗਵਾਨ  ਤੇ ਦੋਸਤ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ 'ਚ ਸੋਨਾਲੀ ਨੂੰ ਜ਼ਬਰਦਸਤੀ ਨਸ਼ੀਲੇ ਪਦਾਰਥ ਦਿੱਤੇ ਜਾ ਰਹੇ ਹਨ, ਨਾਲ ਹੀ ਇੱਕ ਵੀਡੀਓ 'ਚ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਹੋਟਲ 'ਚੋਂ ਬਾਹਰ ਲਿਜਾਉਂਦਿਆਂ ਦੇਖਿਆ ਜਾ ਰਿਹਾ ਹੈ। ਸੋਨਾਲੀ ਫੋਗਾਟ ਦੀ ਮੌਤ ਨਾਲ ਨਾ ਸਿਰਫ ਪੂਰੇ ਦੇਸ਼ ਨੂੰ ਝਟਕਾ ਲੱਗਾ ਹੈ, ਨਾਲ ਹੀ 'ਬਿੱਗ ਬੌਸ' ਦੇ ਮੁਕਾਬਲੇਬਾਜ਼ ਵੀ ਹੈਰਾਨ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਸੋਨਾਲੀ 'ਬਿੱਗ ਬੌਸ 14' ਦਾ ਹਿੱਸਾ ਰਹਿ ਚੁੱਕੀ ਹੈ, ਇਸ ਲਈ ਉਨ੍ਹਾਂ ਦੇ ਕਈ ਦੋਸਤ ਹਨ। ਰਾਹੁਲ ਵੈਦਿਆ ਤੋਂ ਲੈ ਕੇ ਅਲੀ ਗੋਨੀ ਤੱਕ ਹਰ ਕੋਈ ਉਨ੍ਹਾਂ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਇਸ ਦੌਰਾਨ ਅਰਸ਼ੀ ਖਾਨ  ਨੇ ਸੋਨਾਲੀ ਫੋਗਾਟ ਦੀ ਮੌਤ 'ਤੇ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਉਹ ਅੰਦਰੋਂ ਡਰੀ ਹੋਈ ਹੈ।

ਅਰਸ਼ੀ ਖਾਨ ਨੇ 'ਈਟਾਈਮਜ਼' ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਹਾਲ ਦੇ ਸਮੇਂ 'ਚ ਸਾਡੀ ਗੱਲਬਾਤ ਘੱਟ ਹੋਈ ਹੈ। ਵਾਇਰਲ ਵੀਡੀਓ ਦੇਖ ਕੇ ਮੈਂ ਡਰ ਗਈ ਹਾਂ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਉਹ ਸੋਨਾਲੀ ਸੀ। ਮੇਰੀ ਜ਼ਮੀਰ ਅਪਰਾਧੀ ਨੂੰ ਕੋਸ ਰਹੀ ਹੈ। ਉਹ ਸਾਡੇ ਕਾਨੂੰਨ ਤੋਂ ਬਚ ਨਹੀਂ ਸਕਦੇ। ਮੈਨੂੰ ਲੱਗਦਾ ਹੈ ਜਿਵੇਂ ਮੈਂ ਆਪਣੇ ਕਿਸੇ ਨਜ਼ਦੀਕੀ ਨੂੰ ਗੁਆ ਦਿੱਤਾ ਹੈ। ਮੈਂ ਸੱਚਮੁੱਚ ਨਿਰਾਸ਼ ਅਤੇ ਪਰੇਸ਼ਾਨ ਹਾਂ। ਮੇਰੇ 'ਤੇ ਭਰੋਸਾ ਕਰੋ, ਉਹ ਇੰਨੀ ਸੁੰਦਰ ਇਨਸਾਨ ਸੀ ਕਿ, ਜੇ ਉਹ (ਦੋਸ਼ੀ) ਪੈਸੇ ਮੰਗਦੇ, ਤਾਂ ਉਹ ਉਨ੍ਹਾਂ ਨੂੰ ਆਸਾਨੀ ਨਾਲ ਦੇ ਦਿੰਦੀ। ਫਿਰ ਦੋਸ਼ੀਆਂ ਨੇ ਉਨ੍ਹਾਂ ਨੂੰ ਕਿਉਂ ਮਾਰਿਆ? ਮੈਨੂੰ ਯਕੀਨ ਹੈ, ਇਸ ਪਿੱਛੇ ਕੋਈ ਵੱਡਾ ਕਾਰਨ ਹੈ ਅਤੇ ਮੈਂ ਸੱਚਮੁੱਚ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇ। ਅਰਸ਼ੀ ਨੇ ਇਹ ਵੀ ਦੱਸਿਆ ਕਿ ਸ਼ੋਅ ਤੋਂ ਬਾਅਦ ਵੀ ਉਹ ਸੋਨਾਲੀ ਦੇ ਕਾਫੀ ਕਰੀਬ ਸੀ।

Have something to say? Post your comment

More from Entertainment

Asha Bhosle ਦਾ ਦੇਹਾਂਤ — ਸੁਰਾਂ ਦਾ ਇੱਕ ਯੁੱਗ ਮੁੱਕ ਗਿਆ

Asha Bhosle ਦਾ ਦੇਹਾਂਤ — ਸੁਰਾਂ ਦਾ ਇੱਕ ਯੁੱਗ ਮੁੱਕ ਗਿਆ

ਸੰਗੀਤ ਦੀ ਦੁਨੀਆਂ ਉੱਤੇ ਵੱਡਾ ਸਦਮਾ : ਆਸ਼ਾ ਭੋਸਲੇ ਨੇ ਲਏ ਆਖਰੀ ਸਾਹ, 92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਹੋਇਆ ਦੇਹਾਂਤ

ਸੰਗੀਤ ਦੀ ਦੁਨੀਆਂ ਉੱਤੇ ਵੱਡਾ ਸਦਮਾ : ਆਸ਼ਾ ਭੋਸਲੇ ਨੇ ਲਏ ਆਖਰੀ ਸਾਹ, 92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਹੋਇਆ ਦੇਹਾਂਤ

ਪੰਜਾਬੀ ਸਭਿਆਚਾਰ ਤੇ ਮੀਡੀਆ ਵਿੱਚ ਚਰਚਾ: ਮਨੋਰੰਜਨ-ਰਾਜਨੀਤੀ ਦਾ ਮਿਲਾਪ ਵੱਧ ਰਿਹਾ

ਪੰਜਾਬੀ ਸਭਿਆਚਾਰ ਤੇ ਮੀਡੀਆ ਵਿੱਚ ਚਰਚਾ: ਮਨੋਰੰਜਨ-ਰਾਜਨੀਤੀ ਦਾ ਮਿਲਾਪ ਵੱਧ ਰਿਹਾ

ਸੁਨੰਦਾ ਸ਼ਰਮਾ ਦੇ ਸ਼ੋਅ ‘ਚ ਫੈਨ ਸਟੇਜ ‘ਤੇ ਚੜ੍ਹਿਆ — ਸ਼ੋਅ ਰੱਦ!

ਸੁਨੰਦਾ ਸ਼ਰਮਾ ਦੇ ਸ਼ੋਅ ‘ਚ ਫੈਨ ਸਟੇਜ ‘ਤੇ ਚੜ੍ਹਿਆ — ਸ਼ੋਅ ਰੱਦ!

ਦਿਲਜੀਤ ਦੋਸਾਂਝ ਅਤੇ ਨਸੀਰੂਦੀਨ ਸ਼ਾਹ ਨਿਭਾਉਣਗੇ ਮੁੱਖ ਭੂਮਿਕਾ ; ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਊਂਗਾ'

ਦਿਲਜੀਤ ਦੋਸਾਂਝ ਅਤੇ ਨਸੀਰੂਦੀਨ ਸ਼ਾਹ ਨਿਭਾਉਣਗੇ ਮੁੱਖ ਭੂਮਿਕਾ ; ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਊਂਗਾ'

Dhurandhar 2- BMC ਨੇ ਆਦਿਤਿਆ ਧਰ ਦੀ B62 ਸਟੂਡੀਓਜ਼ ਨੂੰ ਕਾਲੀ ਸੂਚੀ ‘ਚ ਪਾਉਣ ਦੀ ਸਿਫ਼ਾਰਸ਼ ਕੀਤੀ

Dhurandhar 2- BMC ਨੇ ਆਦਿਤਿਆ ਧਰ ਦੀ B62 ਸਟੂਡੀਓਜ਼ ਨੂੰ ਕਾਲੀ ਸੂਚੀ ‘ਚ ਪਾਉਣ ਦੀ ਸਿਫ਼ਾਰਸ਼ ਕੀਤੀ

ਹਿਮਾਂਸ਼ੀ ਖੁਰਾਨਾ ਨੂੰ ₹10 ਕਰੋੜ ਦੀ ਵਸੂਲੀ ਧਮਕੀ; ਮੋਹਾਲੀ ਪੁਲਿਸ ਨੇ ਐਫਆਈਆਰ ਦਰਜ ਕਰ ਜਾਂਚ ਸ਼ੁਰੂ ਕੀਤੀ

ਹਿਮਾਂਸ਼ੀ ਖੁਰਾਨਾ ਨੂੰ ₹10 ਕਰੋੜ ਦੀ ਵਸੂਲੀ ਧਮਕੀ; ਮੋਹਾਲੀ ਪੁਲਿਸ ਨੇ ਐਫਆਈਆਰ ਦਰਜ ਕਰ ਜਾਂਚ ਸ਼ੁਰੂ ਕੀਤੀ

ਨਕਲਚੀ ਰਣਵੀਰ ਸਿੰਘ  ਨੂੰ ਮਹਿੰਗੀ ਪਈ ਦੈਵ ਪਰੰਪਰਾ ਦੀ ਨਕਲ - ਅਪਮਾਨ ਦੇ ਦੋਸ਼ ਹੇਠ FIR ਦਰਜ,  IFFI ਸਟੇਜ ‘ਤੇ ‘ਕਾਂਤਾਰਾ’ ਦ੍ਰਿਸ਼ ਦੀ ਨਕਲ ਨਾਲ ਹੋਇਆ ਵਿਵਾਦ, ਅਗਲੀ ਸੁਣਵਾਈ 8 ਅਪ੍ਰੈਲ ਨੂੰ

ਨਕਲਚੀ ਰਣਵੀਰ ਸਿੰਘ ਨੂੰ ਮਹਿੰਗੀ ਪਈ ਦੈਵ ਪਰੰਪਰਾ ਦੀ ਨਕਲ - ਅਪਮਾਨ ਦੇ ਦੋਸ਼ ਹੇਠ FIR ਦਰਜ, IFFI ਸਟੇਜ ‘ਤੇ ‘ਕਾਂਤਾਰਾ’ ਦ੍ਰਿਸ਼ ਦੀ ਨਕਲ ਨਾਲ ਹੋਇਆ ਵਿਵਾਦ, ਅਗਲੀ ਸੁਣਵਾਈ 8 ਅਪ੍ਰੈਲ ਨੂੰ

'ਧੁਰੰਧਰ' ​​ਬਾਕਸ ਆਫਿਸ 'ਤੇ 43ਵੇਂ ਦਿਨ: ਦੁਨੀਆ ਭਰ ਵਿੱਚ ₹1275 ਕਰੋੜ ਦੀ ਕਮਾਈ

'ਧੁਰੰਧਰ' ​​ਬਾਕਸ ਆਫਿਸ 'ਤੇ 43ਵੇਂ ਦਿਨ: ਦੁਨੀਆ ਭਰ ਵਿੱਚ ₹1275 ਕਰੋੜ ਦੀ ਕਮਾਈ

ਗੋਵਿੰਦਾ ਨੂੰ ਮਾਫ਼ ਨਹੀਂ ਕਰਾਂਗੀ, ਪੌਡਕਾਸਟ 'ਚ ਪਤਨੀ ਸੁਨੀਤਾ ਅਹੂਜਾ ਨੇ ਅਫੇਅਰ ਦੀਆਂ ਖ਼ਬਰਾਂ ਬਾਰੇ ਚੁੱਪ ਤੋੜੀ

ਗੋਵਿੰਦਾ ਨੂੰ ਮਾਫ਼ ਨਹੀਂ ਕਰਾਂਗੀ, ਪੌਡਕਾਸਟ 'ਚ ਪਤਨੀ ਸੁਨੀਤਾ ਅਹੂਜਾ ਨੇ ਅਫੇਅਰ ਦੀਆਂ ਖ਼ਬਰਾਂ ਬਾਰੇ ਚੁੱਪ ਤੋੜੀ