Tuesday, December 23, 2025

World

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਛਾਤੀ 'ਚ ਮਾਰੀ ਗੋਲੀ

Former Japanese Prime Minister Shinzo Abe

July 08, 2022 11:06 AM

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਉੱਪਰ ਫਾਇਰਿੰਗ ਹੋਈ ਹੈ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਸ਼ਿੰਜੋ ਆਬੇ 'ਤੇ ਜਿਸ ਵੇਲੇ ਹਮਲਾ ਹੋਇਆ।ਉਦੋਂ ਉਹ ਜਾਪਾਨ ਦੇ ਨਾਰਾ ਸ਼ਹਿਰ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ। ਇਸ ਸੰਬੋਧਨ ਦੌਰਾਨ ਉਨ੍ਹਾਂ ਨੂੰ ਗੋਲੀ  ਮਾਰ ਦਿੱਤੀ ਗਈ। ਜਾਪਾਨ ਦੇ ਮੀਡੀਆ ਅਨੁਸਾਰ ਸ਼ਿੰਜੋ ਆਬੇ ਨੂੰ ਹੋਸ਼ ਨਹੀਂ ਆਇਆ ਹੈ। ਜਾਪਾਨ ਦੇ ਸਮੇਂ ਅਨੁਸਾਰ ਸ਼ਿੰਜੋ ਆਬੇ ਨੂੰ ਵੀ ਸਵੇਰੇ 11.30 ਵਜੇ ਗੋਲੀ ਮਾਰੀ ਗਈ ਹੈ। ਜ਼ਿਕਰਯੋਗ ਹੈ ਕਿ ਗੋਲੀ ਸ਼ਿੰਜੋ ਆਬੇ ਦੀ ਛਾਤੀ ਵਿੱਚ ਲੱਗੀ ਹੈ।  ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿਜੋ ਆਬੇ ਦੇ ਭਾਰਤ ਨਾਲ ਵੀ ਚੰਗੇ ਸਬੰਧ ਰਹੇ ਹਨ। ਇਸ ਘਟਨਾ ਦੀ ਜਾਪਾਨ ਵਿੱਚ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਹਮਲਾਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਉੱਪਰ ਫਾਇਰਿੰਗ ਹੋਈ ਹੈ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਸ਼ਿੰਜੋ ਆਬੇ ਉੱਪਰ ਜਿਸ ਵੇਲੇ ਹਮਲਾ ਹੋਇਆ, ਉਦੋਂ ਉਹ ਜਾਪਾਨ ਦੇ ਨਾਰਾ ਸ਼ਹਿਰ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ। ਇਸ ਸੰਬੋਧਨ ਦੌਰਾਨ ਉਨ੍ਹਾਂ ਨੂੰ ਗੋਲੀ  ਮਾਰ ਦਿੱਤੀ ਗਈ। ਜਾਪਾਨ ਦੇ ਮੀਡੀਆ ਮੁਤਾਬਕ ਸ਼ਿੰਜੋ ਆਬੇ ਨੂੰ ਹੋਸ਼ ਨਹੀਂ ਆਇਆ ਹੈ। ਜਾਪਾਨ ਦੇ ਸਮੇਂ ਅਨੁਸਾਰ ਸ਼ਿੰਜੋ ਆਬੇ ਨੂੰ ਵੀ ਸਵੇਰੇ 11.30 ਵਜੇ ਗੋਲੀ ਮਾਰੀ ਗਈ ਹੈ। ਜ਼ਿਕਰਯੋਗ ਹੈ ਕਿ ਗੋਲੀ ਸ਼ਿੰਜੋ ਆਬੇ ਦੀ ਛਾਤੀ ਵਿੱਚ ਲੱਗੀ ਹੈ। 

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿਜੋ ਆਬੇ ਦੇ ਭਾਰਤ ਨਾਲ ਵੀ ਚੰਗੇ ਸਬੰਧ ਰਹੇ ਹਨ। ਇਸ ਘਟਨਾ ਦੀ ਜਾਪਾਨ ਵਿੱਚ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਹਮਲਾਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Have something to say? Post your comment