ਪ੍ਰਿਥਵੀਰਾਜ ਚੌਹਾਨ ਦੇ ਬਿਆਨ ਨਾਲ ਸਿਆਸੀ ਭੁਚਾਲ, ਵੈਨੇਜ਼ੁਏਲਾ ਦੀ ਮਿਸਾਲ ਦੇ ਕੇ ਪੁੱਛਿਆ– “ਕੀ ਟਰੰਪ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਅਗਵਾ ਕਰ ਲੈਣਗੇ?”
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਦੇ ਵੈਨੇਜ਼ੁਏਲਾ ਹਵਾਲੇ ਨਾਲ ਦਿੱਤੇ ਬਿਆਨ ਨੇ ਦੇਸ਼ ਦੀ ਰਾਜਨੀਤੀ ਵਿੱਚ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। “ਕੀ ਟਰੰਪ ਸਾਡੇ ਪ੍ਰਧਾਨ ਮੰਤਰੀ ਨੂੰ ਅਗਵਾ ਕਰ ਲੈਣਗੇ?” ਵਾਲੀ ਟਿੱਪਣੀ ’ਤੇ ਭਾਜਪਾ, ਸਾਬਕਾ ਅਧਿਕਾਰੀਆਂ ਅਤੇ ਸੋਸ਼ਲ ਮੀਡੀਆ ਵੱਲੋਂ ਸਖ਼ਤ ਪ੍ਰਤੀਕਿਰਿਆ ਆਈ ਹੈ।