ਅਮਰੀਕਾ ਦੇ ਸਾਲਟ ਲੇਕ ਸਿਟੀ ‘ਚ ਚਰਚ ਕੈਂਪਸ ਬਾਹਰ ਗੋਲੀਬਾਰੀ, 2 ਮੌਤਾਂ; ਅੰਤਿਮ ਸੰਸਕਾਰ ਦੌਰਾਨ ਹੋਇਆ ਝਗੜਾ
ਅਮਰੀਕਾ ਦੇ ਸਾਲਟ ਲੇਕ ਸਿਟੀ ਵਿੱਚ ਚਰਚ ਕੈਂਪਸ ਦੀ ਪਾਰਕਿੰਗ ਵਿੱਚ ਅੰਤਿਮ ਸੰਸਕਾਰ ਦੌਰਾਨ ਹੋਏ ਝਗੜੇ ਤੋਂ ਬਾਅਦ ਗੋਲੀਬਾਰੀ ਹੋਈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਘਟਨਾ ਧਾਰਮਿਕ ਨਫਰਤ ਨਾਲ ਜੁੜੀ ਨਹੀਂ ਲੱਗਦੀ, ਜਦਕਿ FBI ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।