ਟਰੰਪ ਨੇ ਹੁਣ ਕੋਲੰਬੀਆ ਨੂੰ ਦਿੱਤੀ ਫੌਜੀ ਕਾਰਵਾਈ ਦੀ ਚੇਤਾਵਨੀ, ਕਿਹਾ ਕੋਲੰਬੀਆ ਬਹੁਤ ਬਿਮਾਰ ਹੈ, ਉਥੇ ਇੱਕ ਬਿਮਾਰ ਆਦਮੀ ਰਾਜ ਕਰ ਰਿਹਾ ਹੈ:ਲਾਤੀਨੀ ਅਮਰੀਕਾ ਵਿੱਚ ਤਣਾਅ ਵਧਿਆ
ਵੈਨੇਜ਼ੁਏਲਾ ਵਿੱਚ ਅਮਰੀਕੀ ਫੌਜੀ ਕਾਰਵਾਈ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਲੰਬੀਆ ਖ਼ਿਲਾਫ਼ ਫੌਜੀ ਕਾਰਵਾਈ ਦੀ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕੋਲੰਬੀਆ ਦੇ ਰਾਸ਼ਟਰਪਤੀ ’ਤੇ ਨਸ਼ਾ ਤਸਕਰੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਜਿਹਾ ਆਪ੍ਰੇਸ਼ਨ “ਚੰਗਾ ਵਿਚਾਰ” ਹੈ।