ਸਰਦੀਆਂ ‘ਚ ਕਿਸਾਨਾਂ ਲਈ ਨਵੀਂ ਮੁਸ਼ਕਲ: ਫ਼ਸਲਾਂ ‘ਤੇ ਪਾਲੇ ਦਾ ਅਸਰ, ਖੇਤੀ ਮਾਹਿਰਾਂ ਦੀ ਚੇਤਾਵਨੀ
ਪੰਜਾਬ ਵਿੱਚ ਕੜਾਕੇ ਦੀ ਠੰਢ ਅਤੇ ਘਣੀ ਧੁੰਦ ਕਾਰਨ ਪਾਲੇ (Frost) ਦਾ ਖਤਰਾ ਵਧ ਗਿਆ ਹੈ, ਜਿਸ ਨਾਲ ਸਬਜ਼ੀਆਂ, ਆਲੂ, ਸਰੋਂ ਅਤੇ ਬਾਗਬਾਨੀ ਫ਼ਸਲਾਂ ਪ੍ਰਭਾਵਿਤ ਹੋ ਸਕਦੀਆਂ ਹਨ। ਖੇਤੀ ਮਾਹਿਰਾਂ ਅਤੇ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।