ਮੁਅੱਤਲ DIG ਭੁੱਲਰ ਨੇ ਪੱਕੀ ਜ਼ਮਾਨਤ ਲੈਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ
ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਨਿਯਮਤ ਜ਼ਮਾਨਤ ਅਰਜ਼ੀ ਨੂੰ ਸੀਬੀਆਈ ਵੱਲੋਂ ਸਖ਼ਤੀ ਨਾਲ ਚੁਣੌਤੀ ਦਿੱਤੀ ਜਾ ਰਹੀ ਹੈ। ਸੂਤਰਾਂ ਮੁਤਾਬਕ, ਜਾਂਚ ਏਜੰਸੀ ਹਾਈ ਕੋਰਟ ਵਿੱਚ ਇਹ ਦਲੀਲ ਦੇ ਸਕਦੀ ਹੈ ਕਿ ਮਾਮਲਾ ਪ੍ਰਣਾਲੀਬੱਧ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ ਅਤੇ ਅਧਿਕਾਰੀ ਦਾ ਪ੍ਰਭਾਵ ਅਜੇ ਵੀ ਗਵਾਹਾਂ ਅਤੇ ਰਿਕਾਰਡ ’ਤੇ ਪੈ ਸਕਦਾ ਹੈ। ਇਸ ਲਈ ਸੀਬੀਆਈ ਨਿਯਮਤ ਜ਼ਮਾਨਤ ਦੇ ਖ਼ਿਲਾਫ਼ ਮਜ਼ਬੂਤ ਅਪਤੀਤੀ ਦਰਜ ਕਰੇਗੀ।