ਈਡੀ ਛਾਪਿਆਂ ਦੌਰਾਨ ਮਮਤਾ ਬੈਨਰਜੀ ਦੀ ਸਿੱਧੀ ਦਖਲਅੰਦਾਜ਼ੀ: ‘ਲੋਕਤੰਤਰ ‘ਤੇ ਹਮਲਾ’ ਕਹਿ ਕੇ ਕੇਂਦਰ ਨੂੰ ਘੇਰਿਆ, ਕਾਨੂੰਨੀ ਵਾਦ ਗਹਿਰਾਇਆ
ਕੋਲਕਾਤਾ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਛਾਪੇਮਾਰੀ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਮੌਕੇ ‘ਤੇ ਪਹੁੰਚ ਗਈ, ਜਿਸ ਨਾਲ ਦੇਸ਼ ਪੱਧਰ ‘ਤੇ ਵੱਡਾ ਸਿਆਸੀ ਅਤੇ ਕਾਨੂੰਨੀ ਵਾਦ ਛਿੜ ਗਿਆ। ਮਮਤਾ ਨੇ ਇਸ ਕਾਰਵਾਈ ਨੂੰ “ਰਾਜਨੀਤਿਕ ਬਦਲੇ ਦੀ ਕਾਰਵਾਈ” ਦੱਸਿਆ, ਜਦਕਿ ਵਿਰੋਧੀ ਧਿਰ ਨੇ ਇਸਨੂੰ ਜਾਂਚ ‘ਚ ਦਖਲ ਕਰਾਰ ਦਿੱਤਾ।