ਬੀਮਾ ਕਲੇਮ ਵਿਵਾਦ: ਖਪਤਕਾਰ ਕਮਿਸ਼ਨ ਵੱਲੋਂ ਮੈਕਸ ਲਾਈਫ ਨੂੰ 1.05 ਕਰੋੜ ਭੁਗਤਾਨ ਕਰਨ ਦਾ ਹੁਕਮ
ਮੋਹਾਲੀ ਦੀ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਮੈਕਸ ਲਾਈਫ ਇੰਸ਼ੋਰੈਂਸ ਨੂੰ ਬੀਮਾ ਦਾਅਵਾ ਰੱਦ ਕਰਨ ਦੇ ਮਾਮਲੇ ਵਿੱਚ ਮ੍ਰਿਤਕ ਪਾਲਿਸੀਧਾਰਕ ਦੀ ਪਤਨੀ ਨੂੰ 1.05 ਕਰੋੜ ਰੁਪਏ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜ਼ੀ ਦੇ ਖ਼ਰਚ ਵਜੋਂ 25 ਹਜ਼ਾਰ ਅਤੇ 6 ਫੀਸਦੀ ਸਾਲਾਨਾ ਵਿਆਜ ਵੀ ਅਦਾ ਕਰਨ ਲਈ ਕਿਹਾ ਹੈ।