ਅੰਮ੍ਰਿਤਸਰ ਵਿੱਚ ਉਮਰ ਅਬਦੁੱਲਾ ਦਾ ਕੇਂਦਰ ’ਤੇ ਤਿੱਖਾ ਹਮਲਾ, ਕਿਹਾ– ਧਾਰਾ 370 ਹਟਾਉਣ ਨਾਲ ਕਸ਼ਮੀਰ ਨੂੰ ਕੋਈ ਲਾਭ ਨਹੀਂ, ਧਾਰਾ 370 ਰੱਦ ਹੋਣ ਤੋਂ ਬਾਅਦ ਜੰਮੂ–ਕਸ਼ਮੀਰ ਦੇ ਅਧਿਕਾਰ ਘਟੇ
ਅੰਮ੍ਰਿਤਸਰ ਦੌਰੇ ਦੌਰਾਨ Umar Abdullah ਨੇ ਕੇਂਦਰ ਸਰਕਾਰ ’ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ Article 370 ਨੂੰ ਹਟਾਉਣ ਨਾਲ ਜੰਮੂ–ਕਸ਼ਮੀਰ ਨੂੰ ਕੋਈ ਠੋਸ ਲਾਭ ਨਹੀਂ ਮਿਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਰਾਜ ਦੇ ਸੰਵਿਧਾਨਕ ਅਧਿਕਾਰ ਖੋਹ ਲਏ ਗਏ ਹਨ ਅਤੇ ਕੇਂਦਰ ਲਗਾਤਾਰ ਰਾਜਾਂ ਦੇ ਅਧਿਕਾਰਾਂ ਵਿੱਚ ਦਖਲ ਕਰ ਰਿਹਾ ਹੈ।
ਉਮਰ ਅਬਦੁੱਲਾ ਨੇ ਕਿਹਾ ਕਿ ਬੇਰੁਜ਼ਗਾਰੀ, ਨਸ਼ਿਆਂ ਅਤੇ ਸਮਾਜਿਕ ਸਮੱਸਿਆਵਾਂ ਅਜੇ ਵੀ ਕਾਇਮ ਹਨ ਅਤੇ ਸਿਰਫ਼ ਟੂਰਿਜ਼ਮ ਨੂੰ ਆਧਾਰ ਬਣਾ ਕੇ ਹਾਲਾਤ ਆਮ ਨਹੀਂ ਦੱਸੇ ਜਾ ਸਕਦੇ।