HP 'ਚ ਦੁਖਦਾਈ ਬੱਸ ਹਾਦਸਾ: ਸਿਰਮੌਰ ਵਿੱਚ ਬੱਸ 500 ਫੁੱਟ ਡੂੰਘੀ ਖੱਡ ਵਿੱਚ ਡਿੱਗੀ, 14 ਦੀ ਮੌਤ, 30 ਤੋਂ ਵੱਧ ਜ਼ਖ਼ਮੀ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਬੱਸ ਹਾਦਸੇ ਵਿੱਚ ਬੱਸ ਦੀ ਓਵਰਲੋਡਿੰਗ ਅਤੇ ਸੜਕ ਦੀ ਖ਼ਰਾਬ ਹਾਲਤ ਮੁੱਖ ਕਾਰਨ ਸਾਹਮਣੇ ਆ ਰਹੇ ਹਨ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬੱਸ ਮਨਜ਼ੂਰਸ਼ੁਦਾ ਸਮਰੱਥਾ ਤੋਂ ਵੱਧ ਯਾਤਰੀ ਲੈ ਕੇ ਚੱਲ ਰਹੀ ਸੀ, ਜਦਕਿ ਹਾਦਸੇ ਵਾਲਾ ਮੋੜ ਪਹਿਲਾਂ ਤੋਂ ਹੀ ਐਕਸੀਡੈਂਟ-ਪ੍ਰੋਨ ਜੋਨ ਵਜੋਂ ਦਰਜ ਸੀ। ਪੁਲਿਸ ਡਰਾਈਵਰ ਦੀ ਲਾਪਰਵਾਹੀ ਦੇ ਨਾਲ-ਨਾਲ ਟ੍ਰਾਂਸਪੋਰਟ ਅਧਿਕਾਰੀਆਂ ਦੀ ਲਾਪਰਵਾਹੀ ਦੀ ਵੀ ਜਾਂਚ ਕਰ ਰਹੀ ਹੈ।