ਸਿਆਸਤ ਗਰਮਾਈ, ਹਰਸਿਮਰਤ ਕੌਰ ਬਾਦਲ ਨੇ ਕਿਹਾ ਸੁਖਬੀਰ ਬਾਦਲ ਨੂੰ ਫਸਾਉਣ ਲਈ ਧਾਰਮਿਕ ਮੁੱਦੇ ਦੀ ਦੁਰਵਰਤੋਂ ਕਰ ਰਹੀ"ਆਪ"
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 328 ਕਾਪੀਆਂ ਦੇ ਮਾਮਲੇ ’ਚ ਬਣਾਈ ਗਈ SIT ਨੂੰ ਲੈ ਕੇ ਸਿਆਸਤ ਗਰਮ ਹੋ ਗਈ ਹੈ। ਹਰਸਿਮਰਤ ਕੌਰ ਬਾਦਲ ਨੇ ਸਿੱਧਾ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਇਸ ਸੰਵੇਦਨਸ਼ੀਲ ਧਾਰਮਿਕ ਮਸਲੇ ਨੂੰ ਅਕਾਲੀ ਦਲ ਵਿਰੁੱਧ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ।