ਹੁਸ਼ਿਆਰਪੁਰ: ਹੁਸ਼ਿਆਰਪੁਰ ਜ਼ਿਲ੍ਹੇ 'ਚ ਤਲਵਾੜਾ-ਮੁਕੇਰੀਆਂ ਸੜਕ 'ਤੇ ਅੱਡਾ ਬੈਰੀਅਰ ਨੇੜੇ ਹੋਏ ਸੜਕ ਹਾਦਸੇ ਵਿੱਚ ਇੱਕ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਕਾਰ ਇੰਨੀ ਬੁਰੀ ਹਾਲਤ ਵਿੱਚ ਸੀ ਕਿ ਕਾਰ ਦੀ ਤਬਾਹ ਹੋਈ ਚੇਸਿਸ ਨੂੰ ਕੱਟ ਕੇ ਲਾਸ਼ਾਂ ਕੱਢਣੀਆਂ ਪਈਆਂ।
ਮ੍ਰਿਤਕਾਂ ਦੀ ਪਛਾਣ ਤਲਵਾੜਾ ਨੇੜੇ ਪਿੰਡ ਰੌਲੀ ਦੇ ਰਹਿਣ ਵਾਲੇ ਸਰਬਜੀਤ ਸਿੰਘ, ਉਸ ਦੇ ਦੋਸਤ ਸੁਸ਼ੀਲ ਕੁਮਾਰ, ਜਲੰਧਰ ਵਾਸੀ ਕੁਲਦੀਪ ਕੁਮਾਰ ਅਤੇ ਸੁਸ਼ੀਲ ਦੇ ਸਾਢੇ 3 ਸਾਲਾ ਭਤੀਜੇ ਆਰੀਅਨ ਵਜੋਂ ਹੋਈ ਹੈ। ਇਹ ਚਾਰੇ ਏਟੀਐਮ ਵਿੱਚੋਂ ਪੈਸੇ ਕਢਵਾਉਣ ਲਈ ਤਲਵਾੜਾ ਜਾ ਰਹੇ ਸਨ।
ਇਹ ਹਾਦਸਾ ਸੰਘਣੀ ਧੁੰਦ ਦੌਰਾਨ ਉਸ ਸਮੇਂ ਹੋਇਆ ਜਦੋਂ ਸਰਬਜੀਤ ਸਿੰਘ ਕਾਰ ਚਲਾ ਰਿਹਾ ਸੀ। ਥਾਣਾ ਹਰਿਆਣਾ ਦੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਲਿੰਕ ਰੋਡ ਤੋਂ ਤੜਕਸਾਰ 6 ਵਜੇ ਦੇ ਕਰੀਬ ਮੇਨ ਰੋਡ 'ਤੇ ਚੜਨ ਲੱਗੇ ਸਨ ਤਾਂ ਦਸੂਹਾ ਵੱਲੋਂ ਆ ਰਹੀ ਬਸ ਨਾਲ ਇਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ।
ਇੱਕ ਹੋਰ ਰਿਪੋਰਟ ਮੁਤਾਬਕ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਕਾਰ ਆ ਰਹੀ ਕਰਤਾਰ ਕੰਪਨੀ ਦੀ ਬੱਸ ਨਾਲ ਟਕਰਾ ਗਈ। ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਚਾਰਾਂ ਨੂੰ ਤੁਰੰਤ ਕਾਰ 'ਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਕਾਰਨ ਉਨ੍ਹਾਂ ਨੂੰ ਕੱਢਣਾ ਅਸੰਭਵ ਹੋ ਗਿਆ।
ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਤਲਵਾੜਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕਾਰ ਨੂੰ ਕੱਟਣਾ ਸ਼ੁਰੂ ਕੀਤਾ। ਹਾਲਾਂਕਿ, ਉਦੋਂ ਤੱਕ ਚਾਰਾਂ ਦੀ ਮੌਤ ਹੋ ਚੁੱਕੀ ਸੀ। ਸਰਬਜੀਤ ਅਤੇ ਕੁਲਦੀਪ ਸਿੰਘ ਉੱਤਰ ਪ੍ਰਦੇਸ਼ ਵਿੱਚ ਕਰੇਨ ਆਪਰੇਟਰ ਵਜੋਂ ਕੰਮ ਕਰਦੇ ਰਹੇ ਦੱਸੇ ਜਾਂਦੇ ਹਨ। ਦੋਵੇਂ ਛੁੱਟੀ 'ਤੇ ਸਨ। ਜਲੰਧਰ ਦਾ ਕੁਲਦੀਪ ਸਿੰਘ ਰੌਲੀ ਸਥਿਤ ਆਪਣੇ ਘਰ ਸਰਬਜੀਤ ਸਿੰਘ ਨੂੰ ਮਿਲਣ ਆਇਆ ਸੀ। ਬੱਚਾ ਆਰੀਅਨ ਨਾਲ ਜਾਣ ਲਈ ਜ਼ਿੱਦ ਕਰ ਰਿਹਾ ਸੀ, ਇਸ ਲਈ ਉਹ ਵੀ ਨਾਲ਼ ਆ ਗਿਆ।
ਹੁਸ਼ਿਆਰਪੁਰ 'ਚ ਲਿੰਕ ਰੋਡ 'ਤੇ ਕਾਰ ਤੇ ਬੱਸ ਦੀ ਜ਼ਬਰਦਸਤ ਟੱਕਰ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਵਿੱਚ ਬੈਠੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਇੱਕ ਗੰਭੀਰ ਜ਼ਖ਼ਮੀ ਹੈ। ਮੌਕੇ 'ਤੇ ਪਹੁੰਚੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੇ ਐਸਐਚਓ ਕਿਰਨ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਤੇ ਗੱਡੀਆਂ ਨੂੰ ਸਾਈਡ 'ਤੇ ਕਰਵਾਇਆ ਗਿਆ ਤੇ ਆਵਾਜਾਈ ਨੂੰ ਚਾਲੂ ਕੀਤਾ ਗਿਆ