ਅਗਨੀਵੀਰਾਂ ਲਈ ਨਿਯਮ ਹੋਏ ਸਖ਼ਤ: ਵਿਆਹ ਕੀਤਾ ਤਾਂ ਪੱਕਾ ਸਿਪਾਹੀ ਬਣਨ ਦਾ ਮੌਕਾ ਖ਼ਤਮ
ਭਾਰਤੀ ਫੌਜ ਨੇ ਅਗਨੀਵੀਰਾਂ ਲਈ ਸਖ਼ਤ ਨਿਯਮ ਜਾਰੀ ਕੀਤੇ ਹਨ। ਸਥਾਈ ਕੇਡਰ ਸਿਪਾਹੀ ਬਣਨ ਲਈ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਅਣਵਿਆਹਾ ਰਹਿਣਾ ਲਾਜ਼ਮੀ ਕੀਤਾ ਗਿਆ ਹੈ, ਵਿਆਹ ਕਰਨ ਵਾਲੇ ਅਗਨੀਵੀਰ ਸਥਾਈ ਭਰਤੀ ਤੋਂ ਬਾਹਰ ਹੋ ਸਕਦੇ ਹਨ।