Monday, December 22, 2025

World

India Canada News: ਭਾਰਤ ਦੀ ਸਖਤੀ ਨਾਲ ਸੁਧਰਿਆ ਕੈਨੇਡਾ, ਕਿਹ- 'PM ਮੋਦੀ ਤੇ ਜੈਸ਼ੰਕਰ ਦਾ ਅਪਰਾਧੀ ਗਤੀਵਿਧੀਆਂ 'ਚ ਕੋਈ ਹੱਥ ਨਹੀਂ...'

November 22, 2024 09:52 AM

India Canada Relations: ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦੀ ਮੌਤ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਇਸ ਦੌਰਾਨ ਇਸ ਪੂਰੇ ਮਾਮਲੇ 'ਤੇ ਸ਼ੁੱਕਰਵਾਰ ਨੂੰ ਕੈਨੇਡਾ ਵੱਲੋਂ ਅਹਿਮ ਬਿਆਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕੈਨੇਡਾ ਨੇ ਮੰਨਿਆ ਹੈ ਕਿ ਉਸ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ S ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਖਿਲਾਫ ਕੈਨੇਡਾ ਵਿੱਚ ਕਿਸੇ "ਗੰਭੀਰ ਅਪਰਾਧਿਕ ਗਤੀਵਿਧੀ" ਵਿੱਚ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਹੈ।

ਕੈਨੇਡਾ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ, 14 ਅਕਤੂਬਰ ਨੂੰ, ਜਨਤਕ ਸੁਰੱਖਿਆ ਲਈ ਇੱਕ ਮਹੱਤਵਪੂਰਨ ਅਤੇ ਲਗਾਤਾਰ ਖਤਰੇ ਦੇ ਕਾਰਨ, RCMP ਅਤੇ ਅਧਿਕਾਰੀਆਂ ਨੇ ਕੈਨੇਡਾ ਵਿੱਚ ਕੈਨੇਡਾ ਸਰਕਾਰ ਦੇ ਏਜੰਟਾਂ ਦੁਆਰਾ ਜਨਤਕ ਤੌਰ 'ਤੇ ਗੰਭੀਰ ਅਪਰਾਧਿਕ ਗਤੀਵਿਧੀਆਂ ਦਾ ਦੋਸ਼ ਲਗਾਉਣ ਦਾ ਅਸਾਧਾਰਨ ਕਦਮ ਚੁੱਕਿਆ ਹੈ।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੈਨੇਡਾ ਸਰਕਾਰ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪ੍ਰਧਾਨ ਮੰਤਰੀ ਮੋਦੀ, ਮੰਤਰੀ ਜੈਸ਼ੰਕਰ ਜਾਂ ਐਨਐਸਏ ਅਜੀਤ ਡੋਵਾਲ ਕੈਨੇਡਾ ਵਿੱਚ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਹਨ। ਟਰੂਡੋ ਸਰਕਾਰ ਦਾ ਇਹ ਸਪੱਸ਼ਟੀਕਰਨ ਕੈਨੇਡਾ ਦੇ ਇੱਕ ਅਖਬਾਰ ਵਿੱਚ ਛਪੀ ਇੱਕ ਰਿਪੋਰਟ ਦੇ ਦਾਅਵੇ ਤੋਂ ਬਾਅਦ ਆਇਆ ਹੈ। ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਨਿੱਝਰ ਦੇ ਕਤਲ ਦੀ ਕਥਿਤ ਸਾਜ਼ਿਸ਼ ਭਾਰਤ ਦੇ ਚੋਟੀ ਦੇ ਆਗੂਆਂ ਨੇ ਰਚੀ ਸੀ।

Have something to say? Post your comment