Monday, December 22, 2025

World

Viral Video: ਇਸ ਕੈਫੇ 'ਚ ਮਿਲ 24 ਕੈਰਟ ਸ਼ੁੱਧ ਸੋਨੇ ਦੀ ਚਾਹ, ਇੱਕ ਕੱਪ ਦੀ ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼

November 25, 2024 03:37 PM

24 Carat Gold Tea: ਤੁਸੀਂ ਇੱਕ ਕੱਪ ਮਸਾਲਾ ਚਾਹ ਲਈ ਕਿੰਨਾ ਭੁਗਤਾਨ ਕਰੋਗੇ? 10 ਰੁਪਏ? ਸ਼ਾਇਦ 30 ਰੁਪਏ? ਜੇਕਰ ਤੁਸੀਂ ਇੱਕ ਫੈਨਸੀ ਕੈਫੇ ਵਿੱਚ ਹੋ, ਤਾਂ ਤੁਸੀਂ ਸ਼ਾਇਦ 300 ਰੁਪਏ ਤੱਕ ਦਾ ਭੁਗਤਾਨ ਕਰ ਸਕਦੇ ਹੋ। ਪਰ ਦੁਬਈ ਵਿੱਚ ਲੋਕ ਸੋਨੇ ਦੀ ਚਾਹ ਦਾ ਸਵਾਦ ਲੈਣ ਲਈ 1 ਲੱਖ ਰੁਪਏ ਤੱਕ ਖਰਚ ਕਰ ਰਹੇ ਹਨ, ਜੋ ਸ਼ੁੱਧ ਚਾਂਦੀ ਦੇ ਪਿਆਲਿਆਂ 'ਚ ਪਰੋਸੀ ਜਾਂਦੀ ਹੈ, ਜਿਸ ਦੇ ਉੱਪਰ 24 ਕੈਰਟ ਸੋਨੇ ਦੀ ਪੱਤੀ ਲੱਗੀ ਹੁੰਦੀ ਹੈ। 

'ਗੋਲਡ ਕਰਕ' ਚਾਹ ਬੋਹੋ ਕੈਫੇ ਦੀ ਮਾਲਕਣ ਭਾਰਤੀ ਮੂਲ ਦੀ ਸੁਚੇਤਾ ਸ਼ਰਮਾ ਦਾ ਆਈਡੀਆ ਹੈ। ਇਹ ਕੈਫੇ ਪਿਛਲੇ ਮਹੀਨੇ DIFC ਦੇ ਅਮੀਰਾਤ ਫਾਈਨੈਂਸ਼ੀਅਲ ਟਾਵਰਜ਼ ਵਿੱਚ ਖੋਲ੍ਹਿਆ ਗਿਆ ਸੀ ਅਤੇ ਉਦੋਂ ਤੋਂ ਇਸ ਨੇ ਆਪਣੀਆਂ ਵਿਲੱਖਣ ਪੇਸ਼ਕਸ਼ਾਂ ਲਈ ਇੰਟਰਨੈਟ ਦਾ ਧਿਆਨ ਖਿੱਚਿਆ ਹੈ, ਜਿਸ ਵਿੱਚ ਗੋਲਡ-ਰਿਮਡ ਕ੍ਰੋਇਸੈਂਟਸ ਅਤੇ ਗੋਲਡ ਲੀਫ ਵਰਗੀਆਂ ਚਾਹ ਦੀਆਂ ਕਿਸਮਾਂ ਸ਼ਾਮਲ ਹਨ।

 
 
 
View this post on Instagram

A post shared by Gulf Buzz (@gulfbuzz)

ਭਾਰਤੀ ਮੂਲ ਦੀ ਔਰਤ ਕੈਫੇ ਦੀ ਮਾਲਕ
ਖਲੀਜ ਟਾਈਮਜ਼ ਦੇ ਮੁਤਾਬਕ, ਕੈਫੇ ਦਾ ਦੋਹਰਾ ਮੇਨੂ ਹੈ। ਗਾਹਕ ਕਿਫਾਇਤੀ ਭਾਰਤੀ ਸਟ੍ਰੀਟ ਫੂਡ ਵਿਕਲਪਾਂ ਦਾ ਆਨੰਦ ਲੈਣ ਜਾਂ ਹੋਰ ਆਲੀਸ਼ਾਨ ਪੇਸ਼ਕਸ਼ਾਂ ਦੀ ਚੋਣ ਕਰ ਸਕਦੇ ਹਨ। ਬੋਹੋ ਕੈਫੇ ਦੀ ਮਾਲਕਣ ਸੁਚੇਤਾ ਸ਼ਰਮਾ ਨੇ ਖਲੀਜ ਟਾਈਮਜ਼ ਨੂੰ ਦੱਸਿਆ, 'ਅਸੀਂ ਉਨ੍ਹਾਂ ਲੋਕਾਂ ਲਈ ਕੁਝ ਅਸਾਧਾਰਨ ਬਣਾਉਣਾ ਚਾਹੁੰਦੇ ਸੀ ਜੋ ਲਗਜ਼ਰੀ ਦੀ ਤਲਾਸ਼ ਕਰ ਰਹੇ ਹਨ, ਨਾਲ ਹੀ ਵਿਆਪਕ ਭਾਈਚਾਰੇ ਦੀ ਸੇਵਾ ਵੀ ਕਰ ਰਹੇ ਹਨ।'

ਇੱਕ ਲੱਖ ਰੁਪਏ 'ਚ ਇੱਕ ਕੱਪ ਚਾਹ
ਗੋਲਡ ਕਰਕ ਚਾਹ ਦੀ ਕੀਮਤ 5,000 AED (ਲਗਭਗ 1.1 ਲੱਖ ਰੁਪਏ) ਹੈ। ਦੁਬਈ ਦੇ ਬੋਹੋ ਕੈਫੇ ਵਿੱਚ ਗੋਲਡ ਕੌਫੀ ਦੀ ਕੀਮਤ ਵੀ ਲਗਭਗ ਇੱਕੋ ਜਿਹੀ ਹੈ। ਹਰ ਇੱਕ ਕੱਪ ਨਾਲ ਗੋਲਡ ਡਸਟੇਡ ਕ੍ਰੋਈਸੈਂਟ ਤੇ ਸਿਲਵਰ ਵੇਅਰ ਆਉਂਦਾ ਹੈ, ਜਿਸ ਨੂੰ ਕਸਟਮਰ ਆਪਣੇ ਨਾਲ ਘਰ ਲੈ ਕੇ ਜਾ ਸਕਦੇ ਹਨ।

ਹਾਲਾਂਕਿ, ਜੇਕਰ ਗਾਹਕ ਇੰਨੇ ਪੈਸੇ ਖਰਚ ਕੀਤੇ ਬਿਨਾਂ ਸੋਨੇ ਦਾ ਸੁਆਦ ਲੈਣਾ ਚਾਹੁੰਦੇ ਹਨ, ਤਾਂ ਉਹ ਸਿਲਵਰ ਕੱਪ ਤੋਂ ਬਿਨਾਂ ਸੋਨੇ ਦੀ ਚਾਹ ਦੀ ਚੋਣ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ 150 ਏਈਡੀ (ਲਗਭਗ 3,500 ਰੁਪਏ) ਖਰਚ ਕਰਨੇ ਪੈਣਗੇ। ਮੀਨੂ 'ਤੇ ਹੋਰ ਪੇਸ਼ਕਸ਼ਾਂ ਵਿੱਚ ਸੋਨੇ ਨਾਲ ਭਰਿਆ ਪਾਣੀ, ਸੋਨੇ ਦਾ ਬਰਗਰ (ਸ਼ਾਕਾਹਾਰੀ ਅਤੇ ਪਨੀਰ ਵਿਕਲਪਾਂ ਦੇ ਨਾਲ) ਅਤੇ ਸੋਨੇ ਦੀ ਆਈਸ ਕਰੀਮ ਸ਼ਾਮਲ ਹਨ।

Have something to say? Post your comment