Monday, December 22, 2025

World

ਦੁਖਾਂਤ! ਪਾਕਿਸਤਾਨ ਦੇ ਪੇਸ਼ਾਵਰ 'ਚ ਦੋ ਸਿੱਖ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ

Peshawar two sikh murder dead

May 15, 2022 04:05 PM

ਪੇਸ਼ਾਵਰ: ਪਾਕਿਸਤਾਨ ਦੇ ਪੇਸ਼ਾਵਰ 'ਚ ਐਤਵਾਰ ਨੂੰ ਕੁਝ ਅਣਪਛਾਤਿਆਂ ਵੱਲੋਂ ਦੋ ਸਿੱਖ ਭਰਾਵਾਂ ਨੂੰ ਗੋਲੀ ਮਾਰ ਦਿੱਤੀ ਗਈ। ਘਟਨਾ ਪੇਸ਼ਾਵਰ ਦੇ ਸਰਬੰਦ ਇਲਾਕੇ ਦੀ ਹੈ। ਗੋਲੀ ਲੱਗਣ ਕਾਰਨ ਦੋਵਾਂ ਭਰਾਵਾਂ ਦੀ ਮੌਕੇ  'ਤੇ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਕੁਲਜੀਤ ਸਿੰਘ ਤੇ ਰਣਜੀਤ ਸਿੰਘ ਵਜੋਂ ਹੋਈ ਹੈ।ਦੋਵੇਂ ਭਰਾ ਕਰਿਆਨੇ ਦੀ ਦੁਕਾਨ ਚਲਾਉਂਦੇ ਸੀ।

ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਇਸ ਘਟਨਾ ਦਾ ਨੋਟਿਸ ਲਿਆ ਤੇ ਪੁਲਿਸ ਦੇ ਇੰਸਪੈਕਟਰ ਜਨਰਲ ਨੂੰ ਹੱਤਿਆ ਵਿੱਚ ਸ਼ਾਮਲ ਲੋਕਾਂ ਦੀ ਤੁਰੰਤ ਗ੍ਰਿਫਤਾਰੀ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਮਹਿਮੂਦ ਖਾਨ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਣਯੋਗ ਤੇ ਦੁਖਦਾਈ ਹੈ। ਇਸ ਘਿਨਾਉਣੇ ਕਤਲ ਵਿੱਚ ਸ਼ਾਮਲ ਤੱਤ ਕਾਨੂੰਨ ਦੀ ਸ਼ਹਿ ਤੋਂ ਬਚ ਨਹੀਂ ਸਕਦੇ। ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦਾ ਅਹਿਦ ਵੀ ਲਿਆ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਸਿੱਖ ਨੂੰ ਗੋਲੀ ਮਾਰੀ ਗਈ ਹੈ। ਸਤੰਬਰ 2021 ਵਿੱਚ, ਹਕੀਮ ਸਰਦਾਰ ਸਤਨਾਮ ਸਿੰਘ ਨਾਮਕ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਨੂੰ ਇੱਕ ਬੰਦੂਕਧਾਰੀ ਵੱਲੋਂ ਮਾਰ ਦਿੱਤਾ ਗਿਆ ਸੀ ਜਦੋਂ ਉਹ ਫਕੀਰਾਬਾਦ ਪੁਲਿਸ ਸਟੇਸ਼ਨ ਦੀ ਸੀਮਾ ਦੇ ਅੰਦਰ ਚਾਰਸਦਾ ਰੋਡ 'ਤੇ ਆਪਣੇ ਦਾਵਾਖਾਨੇ (ਕਲੀਨਕ) ਵਿੱਚ ਬੈਠਾ ਸੀ।

 

Have something to say? Post your comment